ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਵਿਚ ਮਾਰਨ ਦੀ ਧਮਕੀ, 5000 ਸ਼ੂਟਰ ਭੇਜਣ ਦਾ ਦਾਅਵਾ…

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਦੇ ਇੱਕ ਨੌਜਵਾਨ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਧਮਕੀ ਦੇਣ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ‘ਚ ਨੌਜਵਾਨ ਗੈਂਗਸਟਰ ਨੂੰ ਖੁੱਲ੍ਹੀ ਚੁਣੌਤੀ ਦੇ ਰਿਹਾ ਹੈ ਕਿ ਜੇਕਰ ਸਾਡੇ ਸਲਮਾਨ ਭਾਈ ਨੂੰ ਕੁਝ ਹੋਇਆ ਤਾਂ ਉਸ ਤੋਂ ਦੁੱਗਣੀ ਗਿਣਤੀ ‘ਚ ਸ਼ੂਟਰ ਤਿਆਰ ਹਨ।
ਨੌਜਵਾਨ ਇੱਥੋਂ ਦੇ ਲਾਲਗੰਜ ਥਾਣਾ ਖੇਤਰ ਦੇ ਦੀਪਮਾਊ ਸੋਹਵਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਥਾਣਾ ਇੰਚਾਰਜ ਲਾਲਗੰਜ ਮੁਤਾਬਕ ਇਨ੍ਹੀਂ ਦਿਨੀਂ ਉਹ ਮੁੰਬਈ ਤੋਂ ਆਇਆ ਹੈ ਅਤੇ ਇੱਥੇ ਰਹਿ ਰਿਹਾ ਹੈ।
ਨੌਜਵਾਨ ਨੇ ਫੇਸਬੁੱਕ ਉਤੇ ਵੀਡੀਓ ਸ਼ੇਅਰ ਕਰਕੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਵੀਡੀਓ ‘ਚ ਨੌਜਵਾਨ ਲਾਰੈਂਸ ਬਿਸ਼ਨੋਈ ਨੂੰ ਧਮਕੀਆਂ ਦਿੰਦੇ ਸੁਣਿਆ ਜਾ ਸਕਦਾ ਹੈ। ਵਾਇਰਲ ਵੀਡੀਓ ‘ਚ ਨੌਜਵਾਨ ਕਹਿ ਰਿਹਾ ਹੈ, ‘ਸੁਣ ਲਾਰੈਂਸ ਬਿਸ਼ਨੋਈ, ਜੇਕਰ ਤੇਰੇ ਕੋਲ 2000 ਸ਼ੂਟਰ ਤਿਆਰ ਹਨ, ਮੈਂ ਵੀ 5000 ਸ਼ੂਟਰ ਬੰਬਈ ਭੇਜੇ ਹੋਏ ਹਨ। ਤੇਰੀ ਖੈਰ ਨਹੀਂ, ਇਕ ਵੀ ਸ਼ੂਟਰ ਮੁੰਬਈ ਤੋਂ ਬਚ ਕੇ ਨਹੀਂ ਆਵੇਗਾ। ਇਮਰਾਨ ਭਾਈ ਨੇ 5000 ਸ਼ੂਟਰ ਤਾਇਨਾਤ ਕੀਤੇ ਹਨ। ਤੇਰਾ ਕਤਲ ਜੇਲ੍ਹ ਵਿੱਚ ਹੀ ਹੋ ਜਾਵੇਗਾ। ਜੇਕਰ ਸਲਮਾਨ ਭਾਈ ਨੂੰ ਕੁਝ ਵੀ ਹੋਇਆ ਤਾਂ ਤੇਰੀ ਖੈਰ ਨਹੀਂ। ਲਾਰੈਂਸ ਤੂੰ ਬਚ ਨਹੀਂ ਸਕੇਂਗਾ। ਤੂੰ 2000 ਲਗਾ ਜਾਂ 5000 ਲਗਾ ਦੇ, ਮੈਂ ਇਸ ਤੋਂ ਦੁੱਗਣੇ ਸ਼ੂਟਰ ਲਗਾਵਾਂਗਾ। ਮੇਰੇ ਕੋਲ ਲਗਭਗ 20000 ਸ਼ੂਟਰ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਲਾਲਗੰਜ ਦੇ ਸੀਓ ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਇਮਰਾਨ ਹੈ ਅਤੇ ਉਹ ਲਖਨਊ ਵਿੱਚ ਰਹਿ ਕੇ ਮਜ਼ਦੂਰੀ ਦਾ ਕੰਮ ਕਰਦਾ ਹੈ। ਲਖਨਊ ਤੋਂ ਇਲਾਵਾ ਉਹ ਹੋਰ ਸ਼ਹਿਰਾਂ ਵਿੱਚ ਵੀ ਪੇਂਟਿੰਗ ਦਾ ਕੰਮ ਕਰਦਾ ਹੈ। ਪੁਲਿਸ ਨੇ ਨੌਜਵਾਨ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਵੀਡੀਓ ਬਣਾਉਂਦੇ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਨੌਜਵਾਨ ਨੇ ਦੱਸਿਆ ਕਿ ਉਹ ਸਿਰਫ ਖਬਰਾਂ ‘ਚ ਆਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਅਜਿਹੀ ਵੀਡੀਓ ਬਣਾ ਕੇ ਸ਼ੇਅਰ ਕੀਤੀ। ਪੁਲਿਸ ਨੇ ਨੌਜਵਾਨ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।
- First Published :