Samsung ਨੂੰ ਟੱਕਰ ਦੇਣ ਲਈ Infinix ਅੱਜ ਲਾਂਚ ਕਰੇਗਾ ਫੋਲਡੇਬਲ ਸਕਰੀਨ ਫੋਨ, ਲੀਕ ਹੋਈ ਕੀਮਤ!

ਫੋਲਡੇਬਲ ਸਮਾਰਟਫੋਨ ਮਾਰਕੀਟ ਵਿੱਚ ਹੁਣ ਕਾਫ਼ੀ ਵਿਸਥਾਰ ਹੋ ਰਿਹਾ ਹੈ। ਕਈ ਕੰਪਨੀਆਂ ਆਪਣੇ ਫੋਲਡੇਬਲ ਸਕ੍ਰੀਨ ਫੋਨ ਲਾਂਚ ਕਰ ਰਹੀਆਂ ਹਨ। ਇਨ੍ਹਾਂ ਵਿੱਚ Infinix ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। Infinix ਦਾ ਪਹਿਲਾ ਫੋਲਡੇਬਲ ਸਕ੍ਰੀਨ ਫੋਨ Zero Flip ਭਾਰਤ ‘ਚ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ 17 ਅਕਤੂਬਰ ਨੂੰ ਯਾਨੀ ਕਿ ਅੱਜ ਭਾਰਤੀ ਬਾਜ਼ਾਰਾਂ ‘ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੀਨੀ ਬ੍ਰਾਂਡ ਦਾ ਇਹ ਫੋਨ ਗਲੋਬਲ ਮਾਰਕੀਟ ‘ਚ ਲਾਂਚ ਹੋ ਚੁੱਕਾ ਹੈ। ਭਾਰਤ ‘ਚ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਫੋਨ ਦੀ ਕੀਮਤ ਅਤੇ ਹੋਰ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਚੁੱਕੀ ਹੈ।
ਕੰਪਨੀ ਨੇ ਅਧਿਕਾਰਤ ਤੌਰ ‘ਤੇ ਫੋਨ ਦੇ ਡਿਜ਼ਾਈਨ ਅਤੇ ਕੁਝ ਵਿਸ਼ੇਸ਼ਤਾਵਾਂ ਦੀ ਪੁਸ਼ਟੀ ਕੀਤੀ ਹੈ। Infinix Zero Flip ਸਮਾਰਟਫੋਨ ਕੁਝ ਹੱਦ ਤੱਕ Motorola Razr 50 ਅਤੇ Samsung Galaxy Z Flip 6 ਵਰਗਾ ਦਿਸਦਾ ਹੈ। ਹਾਲਾਂਕਿ, Infinix ਦਾ ਇਹ ਫਲਿੱਪ ਫੋਨ ਦੂਜੀਆਂ ਕੰਪਨੀਆਂ ਦੇ ਮੁਕਾਬਲੇ 30-40 ਫੀਸਦੀ ਘੱਟ ਕੀਮਤ ‘ਤੇ ਆ ਸਕਦਾ ਹੈ। ਇਸ ਫੋਨ ਦੀ ਕੀਮਤ 55,000 ਰੁਪਏ ਤੋਂ ਘੱਟ ਹੋਣ ਦੀ ਸੰਭਾਵਨਾ ਹੈ।
ਇਨਫਿਨਿਕਸ ਜ਼ੀਰੋ ਫਲਿੱਪ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ‘ਚ 3.64 ਇੰਚ ਦੀ AMOLED ਕਵਰ ਡਿਸਪਲੇਅ ਮਿਲ ਸਕਦੀ ਹੈ, ਜੋ 120Hz ਹਾਈ ਰਿਫਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਸ ਫੋਨ ‘ਚ 4,720mAh ਦੀ ਬੈਟਰੀ ਮਿਲ ਸਕਦੀ ਹੈ, ਜੋ 70W ਫਾਸਟ ਚਾਰਜਿੰਗ ਫੀਚਰ ਨੂੰ ਸਪੋਰਟ ਕਰੇਗੀ। ਇਸ ਤੋਂ ਇਲਾਵਾ ਇਸ ਫੋਨ ਨੂੰ 8GB ਫਿਜ਼ੀਕਲ ਅਤੇ 8GB ਵਰਚੁਅਲ ਰੈਮ ਫੀਚਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ‘ਚ 512GB ਤੱਕ ਦੀ ਇੰਟਰਨਲ ਸਟੋਰੇਜ ਵੀ ਮਿਲ ਸਕਦੀ ਹੈ।
ਤੁਹਾਨੂੰ Google Gemini AI ਦਾ ਸਪੋਰਟ ਵੀ ਮਿਲੇਗਾ:
Infinix ਦੇ ਇਸ ਫੋਨ ‘ਚ Google Gemini AI ਮਿਲ ਸਕਦਾ ਹੈ। ਇਹ ਫੋਨ MediaTek Dimensity 8020 ਪ੍ਰੋਸੈਸਰ ‘ਤੇ ਕੰਮ ਕਰੇਗਾ। ਹਾਲ ਹੀ ‘ਚ ਗੂਗਲ ਨੇ Gemini AI ਨੂੰ ਬਿਹਤਰ ਤਰੀਕੇ ਨਾਲ ਅਪਗ੍ਰੇਡ ਕੀਤਾ ਹੈ, ਜਿਸ ਤੋਂ ਬਾਅਦ ਇਸ ਨੂੰ ਵਰਤਣਾ ਬਹੁਤ ਆਸਾਨ ਹੋ ਗਿਆ ਹੈ। ਇਸ ਦੀ ਵਰਤੋਂ ਹਿੰਦੀ ਸਮੇਤ ਕਈ ਹੋਰ ਭਾਸ਼ਾਵਾਂ ਵਿੱਚ ਕੀਤੀ ਜਾ ਸਕਦੀ ਹੈ। ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ Infinix ਦੇ ਇਸ ਫੋਨ ‘ਚ ਦੋ 50MP ਕੈਮਰੇ ਹੋ ਸਕਦੇ ਹਨ। ਫੋਨ ਦਾ ਮੁੱਖ ਕੈਮਰਾ OIS ਯਾਨੀ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਫੀਚਰ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਫੋਨ ‘ਚ 50MP ਸੈਲਫੀ ਕੈਮਰਾ ਵੀ ਦਿੱਤਾ ਜਾ ਸਕਦਾ ਹੈ।