Car Accident: ਵੱਡਾ ਸੜਕ ਹਾਦਸਾ, ਊਨਾ ‘ਚ ਕਾਰ ਨੇ ਟੋਲ ਕਰਮਚਾਰੀਆਂ ਨੂੰ ਮਾਰੀ ਟੱਕਰ, 2 ਦੀ ਮੌਤ

ਊਨਾ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ‘ਚ ਸੰਤੋਸ਼ਗੜ੍ਹ-ਨੰਗਲ ਰੋਡ ‘ਤੇ ਸਥਿਤ ਅਜੋਲੀ ਟੋਲ ਬੈਰੀਅਰ ‘ਤੇ ਸੋਮਵਾਰ ਦੁਪਹਿਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਟੋਲ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਨੰਗਲ ਤੋਂ ਸੰਤੋਸ਼ਗੜ੍ਹ ਵੱਲ ਜਾ ਰਹੇ ਤੇਜ਼ ਰਫ਼ਤਾਰ ਵਾਹਨ ਨੇ ਡਿਊਟੀ ’ਤੇ ਮੌਜੂਦ ਤਿੰਨੋਂ ਟੋਲ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਅਤੇ ਦੋਵਾਂ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਤੀਜੇ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ (45) ਪੁੱਤਰ ਤਰਸੇਮ ਲਾਲ ਵਾਸੀ ਕੁਥੇੜਾ ਖੈਰਲਾ ਤਹਿਸੀਲ ਅੰਬ (ਊਨਾ) ਅਤੇ ਪਰਵਿੰਦਰ ਸਿੰਘ (33) ਪੁੱਤਰ ਦਲੀਪ ਸਿੰਘ ਵਾਸੀ ਟਿੱਕਰੀ ਬਘੇੜੀ ਤਹਿਸੀਲ ਨਾਲਾਗੜ੍ਹ (ਊਨਾ) ਵਜੋਂ ਹੋਈ ਹੈ। ਜਦਕਿ ਜ਼ਖਮੀ ਵਿਅਕਤੀ ਸੋਨੀ ਕਪਿਲ (50) ਪੁੱਤਰ ਰਾਮ ਸਵਰੂਪ ਵਾਸੀ ਅਜੋਲੀ ਊਨਾ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕੰਮ ਕੀਤਾ।
ਕਾਰ ਚਾਲਕ ਗ੍ਰਿਫਤਾਰ
ਦੂਜੇ ਪਾਸੇ ਕਾਰ ਸਵਾਰ ਸਾਰੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਰਣਜੀਤ ਸਿੰਘ ਅਤੇ ਪਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਸੋਮਵਾਰ ਦੁਪਹਿਰ ਤਿੰਨੋਂ ਟੋਲ ਕਰਮਚਾਰੀ ਡਿਊਟੀ ‘ਤੇ ਸਨ। ਇਸੇ ਦੌਰਾਨ ਨੰਗਲ ਤੋਂ ਸੰਤੋਸ਼ਗੜ੍ਹ ਵੱਲ ਜਾ ਰਿਹਾ ਇੱਕ ਤੇਜ਼ ਰਫ਼ਤਾਰ ਵਾਹਨ ਬੇਕਾਬੂ ਹੋ ਕੇ ਟੋਲ ਬੈਰੀਅਰ ਦੇ ਚੈਂਬਰ ਵਿੱਚ ਜਾ ਵੱਜੀ ।
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐਸਪੀ ਰਾਕੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਊਨਾ ਭੇਜ ਦਿੱਤਾ ਗਿਆ ਹੈ। ਜ਼ਖਮੀ ਵਿਅਕਤੀ ਦਾ ਇਲਾਜ ਜਾਰੀ ਹੈ। ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
- First Published :