ਨੌਜਵਾਨਾਂ ਨੇ ਸਰਕਾਰੀ ਨੌਕਰੀ ਤੋਂ ਵੀ ਮੂੰਹ ਫੇਰਿਆ!, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ jobs govt jobs above seven lakhs applicant not appeared in rajasthan staff selection board exam 2024 latest news – News18 ਪੰਜਾਬੀ

Govt Jobs, Rajasthan News: ਇੱਕ ਪਾਸੇ ਜਿੱਥੇ ਸਰਕਾਰੀ ਨੌਕਰੀ ਲਈ ਮਾਰੋ-ਮਾਰ ਚੱਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਵਿੱਚ 7 ਲੱਖ ਤੋਂ ਵੱਧ ਉਮੀਦਵਾਰਾਂ ਨੇ ਸਰਕਾਰੀ ਨੌਕਰੀ ਲਈ ਪ੍ਰੀਖਿਆ ਛੱਡ ਦਿੱਤੀ ਹੈ। ਇਹ ਪੂਰਾ ਮਾਮਲਾ ਰਾਜਸਥਾਨ ਦਾ ਹੈ। ਇੱਥੇ ਸਟਾਫ ਸਿਲੈਕਸ਼ਨ ਬੋਰਡ ਨੇ ਕੁੱਲ 5934 ਅਸਾਮੀਆਂ ਲਈ ਭਰਤੀ ਕੱਢੀ ਸੀ। ਇਨ੍ਹਾਂ ਭਰਤੀਆਂ ਲਈ ਕੁੱਲ 17 ਲੱਖ 63 ਹਜ਼ਾਰ 897 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਦੋਂ ਇਮਤਿਹਾਨ ਦੀ ਵਾਰੀ ਆਈ ਤਾਂ ਸਿਰਫ਼ 10 ਲੱਖ 52 ਹਜ਼ਾਰ 566 ਉਮੀਦਵਾਰਾਂ ਨੇ ਹੀ ਪ੍ਰੀਖਿਆ ਦਿੱਤੀ। ਕਰੀਬ 7 ਲੱਖ 11 ਹਜ਼ਾਰ 331 ਬਿਨੈਕਾਰ ਪ੍ਰੀਖਿਆ ਦੇਣ ਨਹੀਂ ਗਏ।
ਰਾਜਸਥਾਨ ਸਟਾਫ਼ ਸਿਲੈਕਸ਼ਨ ਬੋਰਡ ਨੇ 1 ਤੋਂ 3 ਦਸੰਬਰ ਤੱਕ ਕੁੱਲ 5934 ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ ਸੀ। ਬੋਰਡ ਨੇ 33 ਜ਼ਿਲ੍ਹਿਆਂ ਵਿਚ ਪ੍ਰੀਖਿਆਵਾਂ ਲਈ, ਪਰ ਜਦੋਂ ਪ੍ਰੀਖਿਆ ਹੋਈ ਤਾਂ ਪਤਾ ਲੱਗਿਆ ਕਿ ਲਗਭਗ 40 ਪ੍ਰਤੀਸ਼ਤ ਉਮੀਦਵਾਰ, 7 ਲੱਖ ਤੋਂ ਵੱਧ, ਪ੍ਰੀਖਿਆ ਦੇਣ ਲਈ ਨਹੀਂ ਆਏ। ਇਸ ਪ੍ਰੀਖਿਆ ਵਿੱਚ ਕੁੱਲ 59.67 ਫੀਸਦੀ ਉਮੀਦਵਾਰ ਗੈਰ-ਹਾਜ਼ਰ ਰਹੇ।
ਇੰਨੀਆਂ ਅਰਜ਼ੀਆਂ ਕਿਉਂ ਪ੍ਰਾਪਤ ਹੋਈਆਂ?
ਦੱਸਿਆ ਜਾ ਰਿਹਾ ਹੈ ਕਿ ਪਿਛਲੀ ਸਰਕਾਰ ਨੇ ਸਰਕਾਰੀ ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਨ ਸਟੇਟ ਵਨ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਕੀਤੀ ਸੀ, ਜਿਸ ਤਹਿਤ ਇਕ ਵਾਰ ਰਜਿਸਟ੍ਰੇਸ਼ਨ ਕਰਵਾ ਕੇ ਕੋਈ ਵੀ ਉਮੀਦਵਾਰ ਉਮਰ ਭਰ ਲਈ ਪ੍ਰੀਖਿਆ ਫਾਰਮ ਭਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਿਯਮ ਕਾਰਨ ਜਿਹੜੇ ਲੋਕ ਇਨ੍ਹਾਂ ਨੌਕਰੀਆਂ ਨੂੰ ਲੈ ਕੇ ਗੰਭੀਰ ਨਹੀਂ ਵੀ ਹਨ, ਉਹ ਵੀ ਫਾਰਮ ਭਰਦੇ ਹਨ, ਜਿਸ ਕਾਰਨ ਸਰਕਾਰੀ ਭਰਤੀ ਲਈ ਪ੍ਰੀਖਿਆ ਵਿੱਚ ਉਮੀਦਵਾਰਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਲਈ ਪ੍ਰੀਖਿਆ ਲਈ ਪ੍ਰਬੰਧ ਕਰਨੇ ਪੈਂਦੇ ਹਨ ਪਰ ਉਮੀਦਵਾਰ ਨਾ ਆਉਣ ‘ਤੇ ਪੈਸੇ ਦੀ ਬਰਬਾਦੀ ਹੁੰਦੀ ਹੈ।
- First Published :