Sports
IPL Auction 2025: IPL ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਰਿਸ਼ਭ ਪੰਤ…

IPL Auction 2025: ਦਿਲਚਸਪ ਗੱਲ ਇਹ ਹੈ ਕਿ ਰਿਸ਼ਭ ਪੰਤ ਤੋਂ ਪਹਿਲਾਂ ਸ਼੍ਰੇਅਸ ਅਈਅਰ ਨੇ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਬਣਾਇਆ ਸੀ। ਪਰ ਅਈਅਰ ਦਾ ਇਹ ਰਿਕਾਰਡ ਕਰੀਬ 15 ਮਿੰਟ ਹੀ ਚੱਲਿਆ। ਜਿਵੇਂ ਹੀ ਰਿਸ਼ਭ ਪੰਤ ਦੀ ਵਾਰੀ ਆਈ ਤਾਂ ਅਈਅਰ ਪਿੱਛੇ ਰਹਿ ਗਏ। ਪੰਤ ‘ਤੇ ਲਖਨਊ ਦੀ ਇਤਿਹਾਸਕ ਬੋਲੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ 26 ਕਰੋੜ 75 ਲੱਖ ਰੁਪਏ ਦੇ ਕੇ ਸ਼੍ਰੇਅਸ ਅਈਅਰ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਸੀ। ਸ਼੍ਰੇਅਸ ਅਈਅਰ ਪਿਛਲੇ ਸੀਜ਼ਨ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸਨ। ਕੇਕੇਆਰ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਆਈਪੀਐਲ 2024 ਦਾ ਖਿਤਾਬ ਜਿੱਤਿਆ।