Sports
IND VS AUS: ਪਰਥ ਟੈਸਟ 'ਚ ਭਾਰਤ ਨੂੰ ਮਿਲੀ 400 ਪਲੱਸ ਦੀ ਬੜ੍ਹਤ, ਸਕੋਰ 350 ਤੋਂ ਪਾਰ

IND VS AUS: ਪਰਥ ਟੈਸਟ ਮੈਚ ਵਿੱਚ ਭਾਰਤ ਦੀ ਦੂਜੀ ਪਾਰੀ ਜਾਰੀ ਹੈ। ਦੂਜੇ ਦਿਨ (23 ਨਵੰਬਰ) ਨੂੰ ਸਟੰਪ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 172 ਦੌੜਾਂ ਬਣਾ ਲਈਆਂ ਸਨ। ਅੱਜ (24 ਨਵੰਬਰ) ਭਾਰਤ ਨੂੰ ਦੂਜੀ ਪਾਰੀ ਵਿੱਚ ਪਹਿਲਾ ਝਟਕਾ ਕੇਐਲ ਰਾਹੁਲ ਦੇ ਰੂਪ ਵਿੱਚ ਲੱਗਾ। ਜੋ 77 ਦੌੜਾਂ (176 ਗੇਂਦਾਂ) ਬਣਾ ਕੇ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਉਸ ਦੀ ਪਾਰੀ ਵਿੱਚ 5 ਚੌਕੇ ਸ਼ਾਮਲ ਸਨ। ਰਾਹੁਲ ਦੇ ਆਊਟ ਹੋਣ ‘ਤੇ ਟੀਮ ਇੰਡੀਆ ਦਾ ਸਕੋਰ 201/1 ਹੋ ਗਿਆ।