National

ਸਰਕਾਰੀ ਹਸਪਤਾਲ ਦੇ ਦੌਰੇ ‘ਤੇ ਸਨ ਵਿਧਾਇਕ, ਅਚਾਨਕ ਨੇੜੇ ਆਈ ਨਰਸ, ਵੀਡੀਓ ਹੋ ਗਈ ਵਾਇਰਲ, ਹੁਣ ਬੁਰੇ ਫਸੇ..

ਤਾਮਿਲਨਾਡੂ (Tamil Nadu) ਵਿਚ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਮਯੀਲਾਦੁਥੁਰਾਈ ਤੋਂ ਕਾਂਗਰਸੀ ਵਿਧਾਇਕ ਐਸ. ਰਾਜਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਦਰਅਸਲ, ਵਿਧਾਇਕ ਸਰਕਾਰੀ ਹਸਪਤਾਲ ਦਾ ਮੁਆਇਨਾ ਕਰਨ ਆਏ ਸਨ। ਇਸੇ ਦੌਰਾਨ ਇੱਕ ਨਰਸ ਦੀ ਇੱਕ ਛੋਟੀ ਜਿਹੀ ‘ਗਲਤੀ’ ਕਾਰਨ ਤਾਮਿਲਨਾਡੂ ਦੀ ਸਿਆਸਤ ਗਰਮਾ ਗਈ। ਭਾਜਪਾ ਨੇ ਸੂਬੇ ਵਿਚ ਇਸ ਨੂੰ ਵੱਡਾ ਮੁੱਦਾ ਬਣਾਇਆ ਹੈ। ਮਾਮਲੇ ਦੇ ਜ਼ੋਰ ਫੜਨ ਤੋਂ ਬਾਅਦ ਵਿਧਾਇਕ ਵੱਲੋਂ ਸਪੱਸ਼ਟੀਕਰਨ ਵੀ ਦਿੱਤਾ ਗਿਆ। ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਪੂਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਆਖਿਆ। ਦਰਅਸਲ, ਇਹ ਪੂਰਾ ਮਾਮਲਾ ਨਰਸ ਵੱਲੋਂ ਵਿਧਾਇਕ ਨੂੰ ਜੁੱਤੀ ਪਵਾਉਣ ਨਾਲ ਸਬੰਧਤ ਹੈ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਰਕਾਰੀ ਹਸਪਤਾਲ ‘ਚ ਆਏ ਵਿਧਾਇਕ ਦੇ ਪੈਰਾਂ ਕੋਲ ਨਰਸ ਜੁੱਤੀ ਰੱਖ ਰਹੀ ਹੈ। ਜਿਸ ਤੋਂ ਬਾਅਦ ਐਸ ਰਾਜਕੁਮਾਰ ਨੇ ਇਹ ਜੁੱਤੇ ਪਾਏ। ਬੀਜੇਪੀ ਦੇ ਤਾਮਿਲਨਾਡੂ ਕੋਆਰਡੀਨੇਟਰ ਐਚ ਰਾਜਾ ਨੇ ਇਸ ਵੀਡੀਓ ਨੂੰ ਐਕਸ ‘ਤੇ ਸਾਂਝਾ ਕੀਤਾ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ। ਲੋਕਾਂ ਵੱਲੋਂ ਵੀ ਤਿੱਖੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਪੋਸਟ ਦੇ ਨਾਲ, ਬੀਜੇਪੀ ਨੇਤਾ ਨੇ ਲਿਖਿਆ, “ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਪੈਰ ਧੋਣ ਦੇ ਵੀਡੀਓ ਦੇਖੇ ਹਨ, ਪਰ ਇੱਥੇ ਮਯੀਲਾਦੁਥੁਰਾਈ ਵਿਚ ਕਾਂਗਰਸੀ ਵਿਧਾਇਕ ਰਾਜਕੁਮਾਰ ਨੇ ਨਰਸ ਤੋਂ ਆਪਣੀ ਜੁੱਤੀ ਪਵਾਈ। ਇਹ ਅਤਿ ਨਿੰਦਣਯੋਗ ਹੈ। ਅਜਿਹਾ ਲੱਗਦਾ ਹੈ ਕਿ ਸੋਨੀਆ ਗਾਂਧੀ ਨੇ ਕਾਂਗਰਸ ਦੇ ਅਹੁਦੇਦਾਰਾਂ ਨੂੰ ਔਰਤਾਂ ਦਾ ਸਨਮਾਨ ਕਰਨਾ ਨਹੀਂ ਸਿਖਾਇਆ।

ਵਿਧਾਇਕ ਨੇ ਆਪਣੇ ਸਪੱਸ਼ਟੀਕਰਨ ‘ਚ ਕੀ ਕਿਹਾ?
ਮਾਮਲਾ ਵਧਣ ‘ਤੇ ਵਿਧਾਇਕ ਨੇ ਵੀ ਇਸ ‘ਤੇ ਸਫਾਈ ਦਿੱਤੀ। ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ, “ਮੈਂ ਹਸਪਤਾਲ ਦੇ ਅਹਾਤੇ ਵਿੱਚ ਚੱਲ ਰਹੇ ਨਿਰਮਾਣ ਕਾਰਜ ਦਾ ਨਿਰੀਖਣ ਕਰਨ ਲਈ ਕੁਥਲਾਮ ਸਰਕਾਰੀ ਹਸਪਤਾਲ ਗਿਆ ਸੀ। ਨਿਰੀਖਣ ਦੌਰਾਨ, ਜਦੋਂ ਮੈਂ ਆਪਰੇਸ਼ਨ ਥੀਏਟਰ ਵਿੱਚ ਦਾਖਲ ਹੋਣ ਵਾਲਾ ਸੀ, ਨਿਯਮਾਂ ਅਨੁਸਾਰ, ਮੈਂ ਆਪਣੀਆਂ ਆਮ ਚੱਪਲਾਂ ਲਾਹ ਦਿੱਤੀਆਂ। ਮੈਂ ਗੇਟ ‘ਤੇ ਰੱਖੀਆਂ ਜੁੱਤੀਆਂ ਨੂੰ ਪਹਿਨਣ ਹੀ ਵਾਲਾ ਸੀ, ਜਦੋਂ ਇੱਕ ਨਰਸ ਨੇ ਆਪਣੀ ਮਰਜ਼ੀ ਨਾਲ ਉਹ ਜੁੱਤੇ ਹੇਠਾਂ ਰੱਖ ਦਿੱਤੇ। ਮੈਂ ਕਦੇ ਕਿਸੇ ਨੂੰ ਜੁੱਤੀ ਰੱਖਣ ਲਈ ਮਜਬੂਰ ਨਹੀਂ ਕੀਤਾ। ਮੈਂ ਡਾਕਟਰੀ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਦਾ ਬਹੁਤ ਸਤਿਕਾਰ ਕਰਦਾ ਹਾਂ। “ਕੁਝ ਲੋਕਾਂ ਨੇ ਵੀਡੀਓ ਦੇ ਕੁਝ ਹਿੱਸਿਆਂ ਨੂੰ ਕੱਟ ਦਿੱਤਾ ਅਤੇ ਗਲਤ ਜਾਣਕਾਰੀ ਫੈਲਾਈ ਤਾਂ ਜੋ ਉਹ ਇਸ ਦਾ ਸਿਆਸੀ ਫਾਇਦਾ ਬਣਾ ਸਕਣ।”

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button