PhonePe, GPay ਨੇ ਦੂਰ ਕੀਤੀ ਟੈਨਸ਼ਨ, ਬੱਚੇ ਨਹੀਂ ਕਰ ਸਕਣਗੇ ਫ਼ਜ਼ੂਲ ਖ਼ਰਚ, ਹਰ ਖਰਚ ‘ਤੇ ਰਹੇਗੀ ਨਜ਼ਰ

ਜਦੋਂ ਤੋਂ ਯੂਪੀਆਈ ਪੇਮੈਂਟ ਐਪਸ ਜਿਵੇਂ PhonePe ਅਤੇ Google Pay ਆਈਆਂ ਹਨ, ਮਾਪਿਆਂ ਨੂੰ ਆਪਣੇ ਬੱਚਿਆਂ ਦੇ ਫਿਜ਼ੂਲ ਖਰਚ ਦੀ ਚਿੰਤਾ ਸਤਾਉਣ ਲੱਗੀ ਹੈ। ਪਰ ਹੁਣ PhonePe ਅਤੇ Google Pay ਨੇ ਉਨ੍ਹਾਂ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣੇ ਬੱਚਿਆਂ ਦੇ ਫਜ਼ੂਲ ਖਰਚ ਤੋਂ ਚਿੰਤਤ ਹਨ। ਹੁਣ ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਕਿੱਥੇ ਅਤੇ ਕਿੰਨਾ ਖਰਚ ਕਰ ਰਿਹਾ ਹੈ, ਤਾਂ UPI ਸਰਕਲ ਇੱਕ ਵਧੀਆ ਵਿਕਲਪ ਹੋ ਸਕਦਾ ਹੈ, ਜਿਸ ਨੂੰ Google Pay ਤੋਂ ਬਾਅਦ PhonePe ਦੁਆਰਾ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
NPCI ਦਾ ਨਵਾਂ UPI ਸਰਕਲ ਫੀਚਰ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ UPI ਖਾਤੇ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਬੱਚੇ ਆਪਣੇ ਮਾਤਾ-ਪਿਤਾ ਦੇ UPI ਖਾਤੇ ਤੋਂ ਭੁਗਤਾਨ ਕਰ ਸਕਣਗੇ। ਇਸ ਭੁਗਤਾਨ ਵਿੱਚ, ਮਾਤਾ-ਪਿਤਾ ਦਾ ਨਿਯੰਤਰਣ ਹੋਵੇਗਾ ਕਿ ਉਹ ਬੱਚੇ ਦੇ ਕਿਹੜੇ ਭੁਗਤਾਨ ਨੂੰ ਮਨਜ਼ੂਰ ਕਰਦੇ ਹਨ ਅਤੇ ਕਿਸ ਨੂੰ ਨਹੀਂ। ਇਸ ਫੀਚਰ ਦੇ ਤਹਿਤ ਬੱਚੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15000 ਰੁਪਏ ਖਰਚ ਕਰ ਸਕਣਗੇ। ET ਦੀ ਰਿਪੋਰਟ ਦੇ ਅਨੁਸਾਰ, Google Pay ਤੋਂ ਬਾਅਦ, PhonePe ਅਤੇ ਹੋਰ UPI ਪਲੇਟਫਾਰਮਸ ਨੇ ਨਵੇਂ UPI ਸਰਕਲ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਾਪੇ ਆਪਣੇ ਬੱਚੇ ਦੇ ਆਨਲਾਈਨ ਖਰਚ ‘ਤੇ ਕਿਵੇਂ ਨਜ਼ਰ ਰੱਖਣਗੇ, ਆਓ ਜਾਣਦੇ ਹਾਂ: UPI ਸਰਕਲ ਫੀਚਰ ਮਾਪਿਆਂ ਨੂੰ ਦੋ ਤਰ੍ਹਾਂ ਦੇ ਵਿਕਲਪ ਦੇਵੇਗਾ। ਇੱਕ ਵਿਕਲਪ ਹੋਵੇਗਾ – Full Delegation ਅਤੇ ਦੂਜਾ ਹੈ Partial Delegation
**Partial Delegation:**Partial Delegation ਵਿੱਚ, ਮਾਪਿਆਂ ਦਾ ਯੂਜ਼ਰ ਉੱਤੇ ਪੂਰਾ ਕੰਟਰੋਲ ਹੋਵੇਗਾ। ਬੱਚਾ UPI ਸਰਕਲ ਰਾਹੀਂ ਔਨਲਾਈਨ ਭੁਗਤਾਨ ਦੀ ਰਿਕਵੈਸਟ ਕਰੇਗਾ, ਜਿਸ ਨੂੰ ਮਾਪਿਆਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਮਾਪੇ ਮਨਜ਼ੂਰੀ ਦਿੰਦੇ ਹਨ, ਤਾਂ ਭੁਗਤਾਨ ਕੀਤਾ ਜਾਵੇਗਾ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਾ ਫਜ਼ੂਲ ਖਰਚ ਕਰ ਰਿਹਾ ਹੈ, ਤਾਂ ਉਹ ਰਿਕਵੈਸਟ ਨੂੰ ਕੈਂਸਲ ਵੀ ਕਰ ਸਕਦੇ ਹਨ।
Full Delegation: ਇਹ ਇਹ ਫੀਚਰ ਉਨ੍ਹਾਂ ਮਾਪਿਆਂ ਲਈ ਹੈ ਜਿਨ੍ਹਾਂ ਨੂੰ ਆਪਣੇ ਬੱਚੇ ‘ਤੇ ਪੂਰਾ ਭਰੋਸਾ ਹੈ। ਇਸ ਵਿੱਚ ਮਾਤਾ-ਪਿਤਾ ਨੂੰ ਬੱਚੇ ਦੀ ਰੇਮੈਂਟ ਰਿਕਵੈਸਟ ਨੂੰ ਮਨਜ਼ੂਰੀ ਦੇਣ ਦੀ ਲੋੜ ਨਹੀਂ ਹੈ। ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ ਹੋਵੇਗਾ।
ਫਿਲਹਾਲ UPI ਸਰਕਲ UPI ਲਾਈਟ ਨੂੰ ਛੱਡ ਕੇ ਸਾਰੀਆਂ UPI ਭੁਗਤਾਨ ਵਿਧੀਆਂ ਨੂੰ ਸਪੋਰਟ ਕਰਦਾ ਹੈ ਤੇ ਸਾਰੇ UPI ਸਰਕਲ ਟ੍ਰਾਂਜੈਕਸ਼ਨਾਂ ਨੂੰ Google Pay transactions ਦੇ ਸਮਾਨ, ਟ੍ਰਾਂਜੈਕਸ਼ਨ ਵੇਰਵਿਆਂ, ਹਿਸਟਰੀ ਵਿੱਚ ਰਿਕਾਰਡ ਕੀਤਾ ਜਾਂਦਾ ਹੈ।