Warner-Padikkal ਵਰਗੇ ਇਨ੍ਹਾਂ ਦਿੱਗਜਾਂ ਨੂੰ ਨਹੀਂ ਮਿਲਿਆ ਖਰੀਦਦਾਰ, ਦੇਖੋ ਨਾ ਵਿਕਣ ਵਾਲੇ ਖਿਡਾਰੀਆਂ ਦੀ ਪੂਰੀ ਲਿਸਟ… – News18 ਪੰਜਾਬੀ

IPL 2025 ਲਈ ਮੈਗਾ ਨਿਲਾਮੀ ਦੇ ਪਹਿਲੇ ਦਿਨ ਐਤਵਾਰ ਨੂੰ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Risabh Pant) ‘ਤੇ ਪੈਸਿਆਂ ਦੀ ਰਿਕਾਰਡ ਬਰਸਾਤ ਹੋਈ ਹੈ। ਲਖਨਊ ਸੁਪਰਜਾਇੰਟਸ (Lucknow Super Giants) ਨੇ ਉਸ ‘ਤੇ 27 ਕਰੋੜ ਰੁਪਏ ਦਾ ਸੱਟਾ ਲਗਾਇਆ ਸੀ। ਉਹ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਏ ਹਨ। ਪੰਤ ਤੋਂ ਪਹਿਲਾਂ ਬੱਲੇਬਾਜ਼ ਸ਼੍ਰੇਅਸ ਅਈਅਰ (Shyres Iyer) ਨੂੰ ਪੰਜਾਬ ਕਿੰਗਜ਼ (Punjab Kings) ਨੇ 26.75 ਕਰੋੜ ਰੁਪਏ ‘ਚ ਖਰੀਦਿਆ ਸੀ ਪਰ ਅਈਅਰ ਦਾ ਰਿਕਾਰਡ ਕੁਝ ਮਿੰਟਾਂ ਬਾਅਦ ਹੀ ਪੰਤ ਨੇ ਤੋੜ ਦਿੱਤਾ। ਇਸ ਤੋਂ ਇਲਾਵਾ ਡੇਵਿਡ ਵਾਰਨਰ (David Warner) ਅਤੇ ਦੇਵਦੱਤ ਪੈਡਿਕਲ ਵਰਗੇ ਕੁਝ ਦਿੱਗਜ ਖਿਡਾਰੀ ਵੀ ਸਨ, ਜਿਨ੍ਹਾਂ ਨੂੰ ਪਹਿਲੇ ਦਿਨ ਕੋਈ ਖਰੀਦਦਾਰ ਨਹੀਂ ਮਿਲਿਆ। ਆਓ ਦੇਖੀਏ ਨਾ ਵਿਕਣ ਵਾਲੇ ਖਿਡਾਰੀਆਂ ਦੀ ਸੂਚੀ-
ਪੰਤ ਨੇ ਮਿਸ਼ੇਲ ਸਟਾਰਕ ਨੂੰ ਛੱਡ ਦਿੱਤਾ ਪਿੱਛੇ…
ਤੁਹਾਨੂੰ ਦੱਸ ਦੇਈਏ ਕਿ IPL 2025 ਦੀ ਮੇਗਾ ਨਿਲਾਮੀ ਤੋਂ ਪਹਿਲਾਂ IPL ਦੇ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਨਾਮ ਸੀ। ਉਸ ਨੂੰ ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ‘ਚ ਖਰੀਦਿਆ ਸੀ। ਇਸ ਵਾਰ ਸਟਾਰਕ ‘ਤੇ ਕੋਈ ਵੱਡੀ ਬਾਜ਼ੀ ਨਹੀਂ ਸੀ। ਉਸ ਨੂੰ ਦਿੱਲੀ ਕੈਪੀਟਲਸ (Delhi Capitals) ਨੇ ਮਹਿਜ਼ 11.75 ਕਰੋੜ ਰੁਪਏ ਵਿੱਚ ਖਰੀਦਿਆ। ਹੁਣ ਇਹ ਰਿਕਾਰਡ ਰਿਸ਼ਭ ਪੰਤ ਦੇ ਨਾਂ ਦਰਜ ਹੋ ਗਿਆ ਹੈ।
ਇਹਨਾਂ ਖਿਡਾਰੀਆਂ ਨੂੰ ਨਹੀਂ ਮਿਲਿਆ ਪਹਿਲੇ ਦਿਨ ਕੋਈ ਖਰੀਦਦਾਰ…
-
ਦੇਵਦੱਤ ਪਡੀਕਲ – ਮੂਲ ਕੀਮਤ 2 ਕਰੋੜ (ਭਾਰਤੀ)
-
ਡੇਵਿਡ ਵਾਰਨਰ – ਮੂਲ ਕੀਮਤ 2 ਕਰੋੜ ਰੁਪਏ (ਵਿਦੇਸ਼ੀ)
-
ਜੌਨੀ ਬੇਅਰਸਟੋ – ਮੂਲ ਕੀਮਤ 2 ਕਰੋੜ (ਵਿਦੇਸ਼ੀ)
-
ਵਕਾਰ ਸਲਾਮਖਿਲ – ਮੂਲ ਕੀਮਤ 75 ਲੱਖ (ਵਿਦੇਸ਼ੀ)
-
ਯਸ਼ ਢੱਲ – ਮੂਲ ਕੀਮਤ 30 ਲੱਖ (ਭਾਰਤੀ)
-
ਅਨਮੋਲਪ੍ਰੀਤ ਸਿੰਘ – ਮੂਲ ਕੀਮਤ 30 ਲੱਖ (ਭਾਰਤੀ)
-
ਉਤਕਰਸ਼ ਸਿੰਘ – ਮੂਲ ਕੀਮਤ 30 ਲੱਖ (ਭਾਰਤੀ)
-
ਲਵਨੀਤ ਸਿਸੋਦੀਆ – ਮੂਲ ਕੀਮਤ 30 ਲੱਖ (ਭਾਰਤੀ)
-
ਉਪੇਂਦਰ ਸਿੰਘ ਯਾਦਵ – ਮੂਲ ਕੀਮਤ 30 ਲੱਖ (ਭਾਰਤੀ)
-
ਕਾਰਤਿਕ ਤਿਆਗੀ – ਮੂਲ ਕੀਮਤ 40 ਲੱਖ (ਭਾਰਤੀ)
-
ਪੀਯੂਸ਼ ਚਾਵਲਾ – ਮੂਲ ਕੀਮਤ 50 ਲੱਖ (ਭਾਰਤੀ)
-
ਸ਼੍ਰੇਅਸ ਗੋਪਾਲ – ਮੂਲ ਕੀਮਤ 30 ਲੱਖ (ਭਾਰਤੀ)
- First Published :