ਸਾਰਾ ਅਲੀ ਖਾਨ ਦੀ ਨਾਨੀ ਦਾ ਸੀ ਅਜਿਹਾ ਖੌਫ, ਵੇਖ ਕੇ ਘਰਾਂ ‘ਚ ਲੁਕ ਜਾਂਦੇ ਸਨ ਮਰਦ

ਕੰਗਨਾ ਰਣੌਤ ਨੇ ਫਿਲਮ ‘ਐਮਰਜੈਂਸੀ’ ਨਾਲ ਇਕ ਵਾਰ ਫਿਰ Emergency ਨੂੰ ਲਾਈਮਲਾਈਟ ‘ਚ ਲਿਆਂਦਾ ਹੈ ਪਰ ਉਸ ਦੌਰ ਦੀ ਅਸਲੀ ‘ਚੀਫ ਗਲੈਮਰ ਗਰਲ’ ਸਾਰਾ ਅਲੀ ਖਾਨ ਦੀ ਨਾਨੀ ਰੁਖਸਾਨਾ ਸੁਲਤਾਨਾ ਸੀ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਕਰਦੀ ਸਨ। ਸੈਫ ਅਲੀ ਖਾਨ ਦੀ ਸੱਸ 1970 ਦੇ ਦਹਾਕੇ ਦੀ ਇੱਕ ਮਹਾਨ ਸ਼ਖਸੀਅਤ ਸੀ, ਜਿਸਦਾ ਗਾਂਧੀ ਪਰਿਵਾਰ ਨਾਲ ਖਾਸ ਸਬੰਧ ਸੀ।
‘ਐਮਰਜੈਂਸੀ’ ਦੇ ਦੌਰ ‘ਚ ਰੁਖਸਾਨਾ ਸੁਲਤਾਨਾ ਇਕ ‘ਪਾਲੀਟਿਕਲ ਪਾਵਰ’ ਸੀ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੇ ਕਰੀਬੀ ਮੰਨਿਆ ਜਾਂਦਾ ਸੀ। ਅਜਿਹੀਆਂ ਕਈ ਮੀਡੀਆ ਰਿਪੋਰਟਾਂ ਹਨ, ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਜੇ ਗਾਂਧੀ ਨੇ ਰੁਖਸਾਨਾ ਸੁਲਤਾਨਾ ਨੂੰ 8 ਹਜ਼ਾਰ ਮੁਸਲਿਮ ਮਰਦਾਂ ਦੀ ਨਸਬੰਦੀ ਦਾ ਕੰਮ ਸੌਂਪਿਆ ਸੀ ਪਰ ਉਹ ਉਮੀਦਾਂ ਤੋਂ ਵੱਧ ਗਈ ਅਤੇ 13 ਹਜ਼ਾਰ ਮੁਸਲਿਮ ਮਰਦਾਂ ਦੀ ਨਸਬੰਦੀ ਕਰਵਾ ਦਿੱਤੀ ਸੀ। ਸਰਕਾਰ ਨੇ ਇਹ ਕਦਮ ਆਬਾਦੀ ਨੂੰ ਕੰਟਰੋਲ ਕਰਨ ਦੀ ਪਹਿਲ ਵਜੋਂ ਚੁੱਕਿਆ ਸੀ।
ਮੁਸਲਮਾਨ ਡਰਨ ਲੱਗੇ
‘ਐਮਰਜੈਂਸੀ’ ਦੇ ਦੌਰ ‘ਚ ਵਧਦੀ ਆਬਾਦੀ ਨੂੰ ਇਕ ਸਮੱਸਿਆ ਦੇ ਰੂਪ ‘ਚ ਦੇਖਿਆ ਗਿਆ, ਜਿਸ ਨੂੰ ਕੰਟਰੋਲ ਕਰਨ ‘ਚ ਰੁਖਸਾਨਾ ਸੁਲਤਾਨਾ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਇਹੀ ਕਾਰਨ ਸੀ ਕਿ ਉਹ ਮੁਸਲਮਾਨ ਮਰਦਾਂ ਲਈ ਡਰ ਦੀ ਸਮਾਨਾਰਥੀ ਬਣ ਗਈ ਸੀ। ਜਦੋਂ ਉਹ ਜਾਮਾ ਮਸਜਿਦ ਅਤੇ ਤੁਰਕਮਾਨ ਗੇਟ ਦੇ ਆਲੇ-ਦੁਆਲੇ ਲੰਘਦੀ ਸੀ, ਤਾਂ ਮੁਸਲਮਾਨ ਮਰਦ ਆਪਣੇ ਘਰਾਂ ਵਿੱਚ ਲੁਕ ਜਾਂਦੇ ਸਨ।
ਰੁਖਸਾਨਾ ਸੁਲਤਾਨਾ ‘ਐਮਰਜੈਂਸੀ’ ਦੀ ਮੁੱਖ ਗਲੈਮਰ ਗਰਲ ਸੀ
ਰੁਖਸਾਨਾ ਸੁਲਤਾਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਸੰਜੇ ਗਾਂਧੀ ਨੂੰ ਮਿਲਣ ਆਈ ਸੀ ਅਤੇ ਪਾਰਟੀ ਲਈ ਕੁਝ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ। ਦੱਸਿਆ ਜਾਂਦਾ ਹੈ ਕਿ ਪੁਰਾਣੀ ਦਿੱਲੀ ਵਿੱਚ ਉਨ੍ਹਾਂ ਇੱਕ ਬਿਊਟੀ ਪਾਰਲਰ ਸੀ। ਸੰਜੇ ਗਾਂਧੀ ਨਾਲ ਨੇੜਤਾ ਅਤੇ ਕੰਮ ਕਰਕੇ ਉਹ ਕਾਂਗਰਸ ਪਾਰਟੀ ਵਿਚ ਵੱਡਾ ਨਾਂ ਬਣ ਗਈ ਸੀ। ਇੱਥੋਂ ਤੱਕ ਕਿ ਵਪਾਰੀ ਅਤੇ ਵੱਡੇ ਨੇਤਾ ਵੀ ਉਸ ਵਿੱਚ ਹਾਜ਼ਰੀ ਭਰਦੇ ਸਨ। ਉਹ ਐਮਰਜੈਂਸੀ ਦੀ ‘ਚੀਫ਼ ਗਲੈਮਰ ਗਰਲ’ ਸੀ।
- First Published :