International
Most expensive coffee: ਸਕਾਟਲੈਂਡ ਵਿੱਚ ਮਿਲਦੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ

ਤੁਹਾਨੂੰ ਦੱਸ ਦੇਈਏ ਕਿ ਇਹ ਮੋਸਗਿਲ ਆਰਗੈਨਿਕ ਡੇਅਰੀ ਦੀ ਕ੍ਰਾਊਡ ਫੰਡਿੰਗ ਮੁਹਿੰਮ ਦਾ ਹਿੱਸਾ ਹੈ। ਇਸ ਮੁਹਿੰਮ ਰਾਹੀਂ 34 ਸ਼ੇਅਰ ਖਰੀਦਣ ਵਾਲੇ ਨਿਵੇਸ਼ਕਾਂ ਨੂੰ ਡੇਅਰੀ ਦੇ ਸਰਟੀਫਿਕੇਟ ਦੇ ਨਾਲ ਇਹ ਕੌਫੀ ਵੀ ਮਿਲਦੀ ਹੈ। ਇਹ ਕੌਫੀ ਸਕਾਟਲੈਂਡ ਵਿੱਚ 13 ਕੈਫੇ ਵਿੱਚ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਨਿਵੇਸ਼ਕਾਂ ਨੂੰ ਫਾਰਮ ਟੂਰ, ਦੁੱਧ ਦੀ ਹੋਮ ਡਿਲੀਵਰੀ ‘ਤੇ ਛੋਟ ਅਤੇ ਹੋਰ ਵਿਸ਼ੇਸ਼ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਮੌਕਾ ਵੀ ਮਿਲੇਗਾ। ਡੇਅਰੀ ਮਾਲਕ ਬ੍ਰਾਈਸ ਕਨਿੰਘਮ ਦਾ ਮੰਨਣਾ ਹੈ ਕਿ ਇਹ ਸਿਰਫ਼ ਕੌਫ਼ੀ ਨਹੀਂ ਹੈ, ਸਗੋਂ ਖੇਤੀ ਦੇ ਭਵਿੱਖ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਦੀ ਯੋਜਨਾ 3 ਲੱਖ ਪੌਂਡ (ਲਗਭਗ 3 ਕਰੋੜ ਰੁਪਏ) ਜੁਟਾਉਣ ਅਤੇ 9 ਲੱਖ ਪੌਂਡ (9 ਕਰੋੜ ਰੁਪਏ) ਦਾ ਕਰਜ਼ਾ ਲੈਣ ਦੀ ਹੈ, ਜਿਸ ਦੀ ਮਦਦ ਨਾਲ ਉਹ ਡੇਅਰੀ ਉਤਪਾਦਨ ਨੂੰ ਦੁੱਗਣਾ ਕਰ ਸਕਦੇ ਹਨ ਅਤੇ ਆਪਣੇ ਉਤਪਾਦਾਂ ਨੂੰ ਲੰਡਨ ਪਹੁੰਚਾ ਸਕਦੇ ਹਨ।