Sports
ਭਾਰਤੀ ਗੇਂਦਬਾਜ਼ ਨੇ 4 ਵਿਕਟਾਂ ਲੈ ਕੇ ਮਚਾਈ ਦਹਿਸ਼ਤ, ਆਸਟ੍ਰੇਲੀਆ ਦਾ ਜਿੱਤਣਾ ਮੁਸ਼ਕਿਲ

ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਕੁੱਲ 4 ਵਿਕਟਾਂ ਲਈਆਂ। ਬੁਮਰਾਹ ਨੇ ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਸਟੀਵ ਸਮਿਥ ਅਤੇ ਪੈਟ ਕਮਿੰਸ ਦੀਆਂ ਵਿਕਟਾਂ ਲਈਆਂ। ਸਭ ਤੋਂ ਪਹਿਲਾਂ ਬੁਮਰਾਹ ਨੇ ਨੌਜਵਾਨ ਬੱਲੇਬਾਜ਼ ਨਾਥਨ ਮੈਕਸਵੀਨੀ ਨੂੰ ਐੱਲ.ਬੀ.ਡਬਲਿਊ. ਆਊਟ ਕੀਤਾ। ਉਹ ਸਿਰਫ਼ 10 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਬੁਮਰਾਹ ਨੇ ਉਸਮਾਨ ਖਵਾਜਾ ਨੂੰ 6.4 ਓਵਰਾਂ ‘ਚ ਪਵੇਲੀਅਨ ਭੇਜ ਦਿੱਤਾ। ਕੋਹਲੀ ਨੇ ਖਵਾਜਾ ਦਾ ਕੈਚ ਫੜਿਆ।