ਠੰਡ ‘ਚ ਵਧੀ ਟਰੈਕਸੂਟ ਦੀ ਡਿਮਾਂਡ, ਸਰਕਾਰੀ ਮਦਦ ਨਾਲ ਬਣਾਓ, ਹਰ ਮਹੀਨੇ ਹੋਵੇਗੀ ਮੋਟੀ ਕਮਾਈ – News18 ਪੰਜਾਬੀ

ਜੇਕਰ ਤੁਸੀਂ ਆਪਣੇ ਸ਼ਹਿਰ ਵਿੱਚ ਕੋਈ ਵਿਲੱਖਣ ਕਾਰੋਬਾਰ (Business) ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਵਧੀਆ ਬਿਜ਼ਨਸ ਆਈਡੀਆ ਲੈ ਕੇ ਆਏ ਹਾਂ। ਤੁਸੀਂ ਟਰੈਕ ਸੂਟ (Track Suits) ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਇਹ ਟਰੈਕ ਸੂਟ ਪਹਿਨਣ ਵਿਚ ਬਹੁਤ ਆਰਾਮਦਾਇਕ ਹੁੰਦੇ ਹਨ। ਤੁਸੀਂ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਵੀ ਇਹਨਾਂ ਨੂੰ ਪਾ ਸਕਦੇ ਹੋ।
ਇਹ ਟਰੈਕ ਸੂਟ ਜਿਮ ਅਤੇ ਦੌੜਨ ਲਈ ਵਧੀਆ ਮੰਨੇ ਜਾਂਦੇ ਹਨ। ਸ਼ਹਿਰਾਂ ਵਿੱਚ ਟਰੈਕ ਸੂਟ ਦੀਆਂ ਦੁਕਾਨਾਂ ਬਹੁਤ ਘੱਟ ਹਨ। ਟਰੈਕ ਸੂਟ ਦੀ ਮਾਰਕੀਟ ਹੌਲੀ-ਹੌਲੀ ਵਧ ਰਹੀ ਹੈ। ਇਸ ਲਈ ਇਸ ਵਿੱਚ ਕਮਾਈ ਦੇ ਮੌਕੇ ਵੀ ਹਨ। ਇਸ ਦੇ ਮੱਦੇਨਜ਼ਰ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (Khadi and Village Industries Commission ) (ਕੇਵੀਆਈਸੀ) ਨੇ ਟਰੈਕ ਸੂਟ ਨਿਰਮਾਣ ‘ਤੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿੱਚ ਪ੍ਰੋਜੈਕਟ ਦੀ ਲਾਗਤ ਅਤੇ ਲਾਭ ਦਾ ਲੇਖਾ ਜੋਖਾ ਦੱਸਿਆ ਗਿਆ ਹੈ।
ਤੁਹਾਨੂੰ ਟ੍ਰੈਕ ਸੂਟ ਵਿੱਚ ਕਸਰਤ ਕਰਨ ਤੋਂ ਲੈ ਕੇ ਯੋਗਾ ਕਰਨ ਤੱਕ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਕਸਰਤ ਕਰਦੇ ਸਮੇਂ ਤੁਹਾਨੂੰ ਆਰਾਮਦਾਇਕ ਪਹਿਰਾਵੇ ਪਹਿਨਣੇ ਚਾਹੀਦੇ ਹਨ। ਬਹੁਤ ਸਾਰੇ ਲੋਕ ਕਸਰਤ ਅਤੇ ਦੌੜਨ ਲਈ ਟਰੈਕ ਸੂਟ ਦੀ ਵਰਤੋਂ ਕਰਦੇ ਹਨ। ਵੱਡੇ ਜਾਂ ਛੋਟੇ ਸ਼ਹਿਰਾਂ ਵਿੱਚ ਹਰ ਥਾਂ ਇਸ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ।
ਸ਼ੁਰੂ ਕਰੋ ਟਰੈਕ ਸੂਟ ਬਣਾਉਣ ਦਾ ਕਾਰੋਬਾਰ…
ਟ੍ਰੈਕ ਸੂਟ ਆਮ ਤੌਰ ‘ਤੇ ਸੂਤੀ (Cotton), ਨਾਈਲੋਨ (Nylon), ਪੋਲਿਸਟਰ ਸਿੰਥੈਟਿਕ ਫੈਬਰਿਕ (Polypropylene Synthetic Fabric) ਤੋਂ ਬਣੇ ਹੁੰਦੇ ਹਨ। ਇਸ ਨੂੰ ਆਸਾਨੀ ਨਾਲ ਧੋਤਾ ਜਾ ਸਕਦਾ ਹੈ। ਟਰੈਕ ਸੂਟ ਬਣਾਉਣ ਦਾ ਕੰਮ ਸਧਾਰਨ ਅਤੇ ਆਸਾਨੀ ਨਾਲ ਪ੍ਰਬੰਧਨਯੋਗ ਹੈ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੀ ਰਿਪੋਰਟ ਦੇ ਅਨੁਸਾਰ, ਟਰੈਕ ਸੂਟ ਨਿਰਮਾਣ ਕਾਰੋਬਾਰ 8.71 ਲੱਖ ਰੁਪਏ ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਸਾਜ਼ੋ-ਸਾਮਾਨ ‘ਤੇ 4.46 ਲੱਖ ਰੁਪਏ ਅਤੇ ਕਾਰਜਸ਼ੀਲ ਪੂੰਜੀ ਲਈ 4.25 ਲੱਖ ਰੁਪਏ ਸ਼ਾਮਲ ਹਨ।
ਜੇਕਰ ਤੁਹਾਡੇ ਕੋਲ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਨਹੀਂ ਹਨ, ਤਾਂ ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri Mudra Yojana) ਤੋਂ ਕਰਜ਼ਾ ਲੈ ਸਕਦੇ ਹੋ, ਇਸ ਯੋਜਨਾ ਦੇ ਤਹਿਤ, ਤੁਸੀਂ ਪੇਂਡੂ ਖੇਤਰ ਵਿੱਚ ਇੱਕ ਗੈਰ-ਕਾਰਪੋਰੇਟ ਛੋਟੇ ਪੱਧਰ ਦਾ ਕਾਰੋਬਾਰ ਸ਼ੁਰੂ ਕਰਨ ਲਈ ਆਸਾਨੀ ਨਾਲ 10 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹੋ।
ਉਤਪਾਦਨ ਅਤੇ ਲਾਭ :
ਕੇਵੀਆਈਸੀ ਦੀ ਰਿਪੋਰਟ ਦੇ ਅਨੁਸਾਰ, ਇੱਕ ਸਾਲ ਵਿੱਚ 48,000 ਟਰੈਕ ਸੂਟ ਬਣਾਏ ਜਾ ਸਕਦੇ ਹਨ। 106 ਰੁਪਏ ਦੀ ਦਰ ਨਾਲ ਇਸ ਦੀ ਕੁੱਲ ਕੀਮਤ 51,22,440 ਰੁਪਏ ਹੋਵੇਗੀ। 100 ਫੀਸਦੀ ਉਤਪਾਦਨ ਸਮਰੱਥਾ ‘ਤੇ ਕੁੱਲ ਵਿਕਰੀ 56,00,000 ਰੁਪਏ ਹੋ ਸਕਦੀ ਹੈ। ਕੁੱਲ ਸਰਪਲੱਸ 4,77,560 ਰੁਪਏ ਹੋਵੇਗਾ। ਰਿਪੋਰਟ ਮੁਤਾਬਕ ਸਾਰੇ ਖਰਚਿਆਂ ਨੂੰ ਕੱਟਣ ਤੋਂ ਬਾਅਦ 4,33,000 ਰੁਪਏ ਦੀ ਸਾਲਾਨਾ ਆਮਦਨ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ। ਭਾਵ ਤੁਸੀਂ ਹਰ ਮਹੀਨੇ 40,000 ਰੁਪਏ ਤੱਕ ਕਮਾ ਸਕਦੇ ਹੋ।
ਕਿਸ ਨੂੰ ਕਿਹਾ ਜਾਂਦਾ ਹੈ ਟਰੈਕ ਸੂਟ ?
ਟਰੈਕ ਸੂਟ ਇੱਕ ਖਾਸ ਕਿਸਮ ਦਾ ਕੱਪੜਾ ਹੈ ਜਿਸ ਦੀ ਵਰਤੋਂ ਅਉਟਰਵੇਅਰ ਵਜੋਂ ਕੀਤੀ ਜਾਂਦੀ ਹੈ। ਇਹ ਆਮ ਤੌਰ ‘ਤੇ ਖਿਡਾਰੀਆਂ ਅਤੇ ਜੌਗਰਾਂ ਦੁਆਰਾ ਪਾਇਆ ਜਾਂਦਾ ਹੈ। ਇਹ ਠੰਡੇ ਮੌਸਮ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਵੀ ਪਾਇਆ ਜਾਂਦਾ ਹੈ। ਜਿੰਮ (Gym) ਹੋਵੇ ਜਾਂ ਸਵੇਰ ਅਤੇ ਸ਼ਾਮ ਦੀ ਸੈਰ, ਲੋਕ ਟਰੈਕ ਸੂਟ ਪਾ ਕੇ ਕੇ ਵਰਕਆਊਟ ਕਰਦੇ ਨਜ਼ਰ ਆਉਣਗੇ।