Google Chrome ਦੀ ਥਾਂ ਇਨ੍ਹਾਂ 3 ਬ੍ਰਾਊਜ਼ਰ ਨੂੰ ਵਰਤ ਸਕਦੇ ਹੋ ਤੁਸੀਂ, ਤੀਸਰੇ ਵਾਲੇ ‘ਚ ਹਨ ਕਮਾਲ ਦੇ ਫ਼ੀਚਰ

ਫੋਨ, ਲੈਪਟਾਪ ਜਾਂ ਟੈਬਲੇਟ ‘ਤੇ ਇੰਟਰਨੈਟ ਦੀ ਵਰਤੋਂ ਕਰਨ ਲਈ ਲੋਕ ਬ੍ਰਾਊਜ਼ਰ ਦੀ ਵਰਤੋਂ ਕਰਦੇ ਹਨ ਹੁੰਦੀ ਹੈ। ਵੱਡੀ ਗਿਣਤੀ ਵਿੱਚ ਲੋਕ ਗੂਗਲ ਕਰੋਮ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ ਕਰੋਮ ਤੋਂ ਇਲਾਵਾ ਹੋਰ ਕਿਹੜੇ ਬ੍ਰਾਊਜ਼ਰ ਹਨ ਜਿਨ੍ਹਾਂ ਨੂੰ ਲੋਕ ਵਰਤਣਾ ਪਸੰਦ ਕਰਦੇ ਹਨ? ਅੱਜ ਅਸੀਂ ਤੁਹਾਨੂੰ ਗੂਗਲ ਕਰੋਮ ਤੋਂ ਇਲਾਵਾ ਹੋਰ ਵਰਤੇ ਜਾਣ ਵਾਲੇ ਬ੍ਰਾਊਜ਼ਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਯੂਐਸ ਜਸਟਿਸ ਡਿਪਾਰਟਮੈਂਟ (DOJ) ਜਲਦੀ ਹੀ ਗੂਗਲ ਨੂੰ ਵੱਡਾ ਝਟਕਾ ਦੇ ਸਕਦਾ ਹੈ। ਦਰਅਸਲ, DOJ ਨੇ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੂੰ ਆਪਣਾ ਕ੍ਰੋਮ ਇੰਟਰਨੈੱਟ ਬ੍ਰਾਊਜ਼ਰ ਵੇਚਣ ਦਾ ਹੁਕਮ ਦੇਣ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ। ਬਲੂਮਬਰਗ ਨਿਊਜ਼ ਦੀ ਇਕ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ। ਆਓ ਜਾਣਦੇ ਹਾਂ ਕਿ ਗੂਗਲ ਕਰੋਮ ਤੋਂ ਇਲਾਵਾ ਵੈੱਬ ਬ੍ਰਾਊਜ਼ਿੰਗ ਲਈ ਲੋਕਾਂ ਕੋਲ ਕਿਹੜੇ ਵਿਕਲਪ ਹਨ।
ਗੂਗਲ ਦੁਨੀਆ ਦਾ ਸਭ ਤੋਂ ਵੱਡਾ ਵੈੱਬ ਬ੍ਰਾਊਜ਼ਰ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਗੂਗਲ ਨੇ ਆਪਣਾ ਇੰਟਰਨੈੱਟ ਬ੍ਰਾਊਜ਼ਰ ਤਿਆਰ ਕੀਤਾ, ਜਿਸ ਦਾ ਨਾਂ ਗੂਗਲ ਕਰੋਮ ਹੈ। ਗੂਗਲ ਕਰੋਮ ਨੂੰ ਪਹਿਲੀ ਵਾਰ ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਲੈਪਟਾਪ, ਕੰਪਿਊਟਰ ਅਤੇ ਟੈਬਲੇਟ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਗੂਗਲ ਕਰੋਮ ਤੋਂ ਇਲਾਵਾ ਹੋਰ ਕਿਹੜੇ ਵਧੀਆ ਵਿਕਲਪ ਹੋ ਸਕਦੇ ਹਨ…
Microsoft Edge
ਗੂਗਲ ਕਰੋਮ ਤੋਂ ਬਾਅਦ ਮਾਈਕ੍ਰੋਸਾਫਟ ਐਜ ਦਾ ਨਾਂ ਆਉਂਦਾ ਹੈ। ਗੂਗਲ ਕ੍ਰੋਮ ਤੋਂ ਬਾਅਦ ਇਸ ਦੀ ਵਰਤੋਂ 11 ਫੀਸਦੀ ਯੂਜ਼ਰਸ ਦੁਆਰਾ ਕੀਤੀ ਜਾਂਦੀ ਹੈ। ਸਾਲ 2015 ‘ਚ ਮਾਈਕ੍ਰੋਸਾਫਟ ਨੇ ਪਹਿਲੀ ਵਾਰ ਇਸ ਇੰਟਰਨੈੱਟ ਬ੍ਰਾਊਜ਼ਰ ਨੂੰ ਲਾਂਚ ਕੀਤਾ ਸੀ ਤੇ ਕਈ ਹੱਦ ਤੱਕ ਇਹ ਗੂਗਲ ਕਰੋਮ ਨੂੰ ਮੁਕਾਬਦਾ ਦੇ ਰਿਹਾ ਹੈ।
Apple Safari
ਗੂਗਲ ਕਰੋਮ ਅਤੇ ਮਾਈਕ੍ਰੋਸਾਫਟ ਐਜ ਤੋਂ ਬਾਅਦ ਐਪਲ ਸਫਾਰੀ ਦਾ ਨਾਂ ਤੀਜੇ ਸਥਾਨ ‘ਤੇ ਆਉਂਦਾ ਹੈ। ਇਸ ਵੈੱਬ ਬ੍ਰਾਊਜ਼ਰ ਨੂੰ ਐਪਲ ਦੁਆਰਾ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਦੁਨੀਆ ਭਰ ਦੇ 8.8 ਫੀਸਦੀ ਉਪਭੋਗਤਾ ਕਰਦੇ ਹਨ। ਐਪਲ ਨੇ ਇਸ ਵੈੱਬ ਬ੍ਰਾਊਜ਼ਰ ਨੂੰ ਸਾਲ 2003 ‘ਚ ਲਾਂਚ ਕੀਤਾ ਗਿਆ ਸੀ। ਸਾਰੇ ਆਈਫੋਨ, ਆਈਮੈਕ ਤੇ ਆਈਪੈਡ ਵਿੱਚ ਐਪਲ ਸਫਾਰੀ ਡਿਫਾਲਟ ਬ੍ਰਾਊਜ਼ਰ ਵਜੋਂ ਆਉਂਦਾ ਹੈ।
Mozilla Firefox
ਮੋਜ਼ੀਲਾ ਫਾਇਰਫਾਕਸ ਮੋਜ਼ੀਲਾ ਫਾਊਂਡੇਸ਼ਨ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਨੂੰ ਵਿੰਡੋਜ਼, ਮੈਕ ਓਐਸ, ਲੀਨਕਸ ਅਤੇ ਐਂਡਰਾਇਡ ਲਈ ਤਿਆਰ ਕੀਤਾ ਗਿਆ ਹੈ। ਇਹ ਚੌਥਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ।