National
Axis My India Exit Poll: ਝਾਰਖੰਡ 'ਚ ਨਹੀਂ ਚੱਲਿਆ ਹਿੰਮਤਾ ਬਿਸਵਾ ਸ਼ਰਮਾ ਦਾ ਜਾਦੂ!

Axis My India Exit Poll: ਝਾਰਖੰਡ ਵਿੱਚ ਮੈਟ੍ਰਿਜ਼ ਸਮੇਤ ਹੋਰ ਏਜੰਸੀਆਂ ਦੇ ਐਗਜ਼ਿਟ ਪੋਲ ਮੁਤਾਬਕ ਐਨਡੀਏ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਝਾਰਖੰਡ ਵਿੱਚ ਇੱਕ ਵਾਰ ਫਿਰ ਹੇਮੰਤ ਸੋਰੇਨ ਦਾ ਪ੍ਰਭਾਵ ਬਰਕਰਾਰ ਨਜ਼ਰ ਆ ਰਿਹਾ ਹੈ। ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਸਾਰ, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇਸ ਵਾਰ ਝਾਰਖੰਡ ਵਿੱਚ ਅਸਾਮ ਦੇ ਸੀਐਮ ਅਤੇ ਝਾਰਖੰਡ ਚੋਣ ਇੰਚਾਰਜ ਹਿਮੰਤ ਬਿਸਵਾ ਸ਼ਰਮਾ ਦਾ ਜਾਦੂ ਕੰਮ ਨਹੀਂ ਕਰ ਸਕਿਆ ਹੈ।