Entertainment
ਕੈਂਸਰ ਨਾਲ ਜੰਗ ਦੌਰਾਨ ਹਿਨਾ ਖਾਨ ਨੇ ਕਸ਼ਮੀਰ ਲਈ ਆਪਣਾ ਪਿਆਰ ਕੀਤਾ ਜ਼ਾਹਰ

ਹਿਨਾ ਖਾਨ ਕੈਂਸਰ ਦੇ ਇਲਾਜ ਦੌਰਾਨ ਖੁਸ਼ ਰਹਿਣ ਦੇ ਕਾਰਨ ਲੱਭਦੀ ਰਹਿੰਦੀ ਹੈ। ਉਨ੍ਹਾਂ ਨੇ ਹੁਣ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਉਹ ਕਸ਼ਮੀਰ ਦੀ ਰਵਾਇਤੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਜਨਮ ਕਸ਼ਮੀਰ ਵਿੱਚ ਹੋਇਆ ਸੀ, ਇਸ ਲਈ ਉਹ ਤਸਵੀਰਾਂ ਰਾਹੀਂ ਕਸ਼ਮੀਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੀ ਹੈ।