ਸਿਰਫ਼ 34 ਹਜ਼ਾਰ ਰੁਪਏ ‘ਚ ਤਿਆਰ ਹੁੰਦਾ ਹੈ Pixel 9 Pro, ਫਿਰ 1 ਲੱਖ ਰੁਪਏ ਦਾ ਕਿਉਂ ਵੇਚਦੀ ਹੈ Google?

Google Pixel 9 Pro- ਲੋਕ ਇੱਕ ਚੰਗਾ ਫਲੈਗਸ਼ਿਪ ਫੋਨ ਖਰੀਦਣ ਵੇਲੇ ਹਮੇਸ਼ਾ ਉਸ ਦੇ ਫੀਚਰਸ, ਪ੍ਰੋਸੈਸਰ, ਕੈਮਰਾ ਕੁਆਲਿਟੀ, ਬੈਟਰੀ ਲਾਈਫ ਬਾਰੇ ਦੇਖਦੇ ਹਨ ਤੇ ਫਿਰ ਹੀ ਉਸ ਨੂੰ ਖਰੀਦਦੇ ਹਨ। ਇੱਕ ਫਲੈਗਸ਼ਿਪ ਫੋਨ ਦੀ ਕੀਮਤ ਭਾਰਤ ਵਿੱਚ 50 ਹਜ਼ਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਹੋ ਸਕਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪ੍ਰੀਮੀਅਮ ਵਿਸ਼ੇਸ਼ਤਾਵਾਂ ਨਾਲ ਭਰਪੂਰ ਸਮਾਰਟਫੋਨ ਬਣਾਉਣ ਲਈ ਕੰਪਨੀ ਨੂੰ ਉਸ ਫੋਨ ਨੂੰ ਬਣਾਉਣ ਵੇਲੇ ਕਿੰਨਾ ਖਰਚਾ ਆਉਂਦਾ ਹੈ? ਹਾਲ ਹੀ ‘ਚ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਗੂਗਲ ਪਿਕਸਲ 9 ਪ੍ਰੋ ਨੂੰ ਬਣਾਉਣ ‘ਚ ਕਿੰਨਾ ਖਰਚ ਆਉਂਦਾ ਹੈ। ਦਰਅਸਲ, ਗੂਗਲ ਪਿਕਸਲ ਸਮਾਰਟਫੋਨ ਲਈ ਯੂਜ਼ਰਸ ਤੋਂ 75 ਹਜ਼ਾਰ 999 ਰੁਪਏ ਵਾਧੂ ਚਾਰਜ ਕਰਦਾ ਹੈ। ਕੰਪਨੀ ਅਜਿਹਾ ਕਿਉਂ ਕਰਦੀ ਹੈ, ਆਓ ਜਾਣਦੇ ਹਾਂ ਇਸ ਬਾਰੇ…
ਗੂਗਲ ਪਿਕਸਲ 9 ਪ੍ਰੋ ਬਣਾਉਣ ਲਈ ਕਿੰਨਾ ਖਰਚਾ ਆਉਂਦਾ ਹੈ:
ਗੂਗਲ ਪਿਕਸਲ 9 ਪ੍ਰੋ ਦੀ ਪ੍ਰਾਡਕਸ਼ਨ ਲਾਗਤ ਦਾ ਖੁਲਾਸਾ Nikkei ਦੇ ਹਵਾਲੇ ਨਾਲ ਕੀਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ਨੂੰ ਬਣਾਉਣ ਦੀ ਕੀਮਤ 406 ਡਾਲਰ (ਕਰੀਬ 34 ਹਜ਼ਾਰ ਰੁਪਏ) ਲੱਗਦੇ ਹਨ। ਵਿਸ਼ਲੇਸ਼ਕ ਦੇ ਅਨੁਸਾਰ, ਕੈਮਰਾ ਕੰਪੋਨੈਂਟਸ ਦੀ ਕੀਮਤ $61 (ਲਗਭਗ 5100 ਰੁਪਏ), ਟੈਂਸਰ G4 ਚਿਪਸੈੱਟ ਦੀ ਕੀਮਤ $80 (ਲਗਭਗ 6800 ਰੁਪਏ), ਸੈਮਸੰਗ ਦੁਆਰਾ ਨਿਰਮਿਤ M14 ਡਿਸਪਲੇ ਦੀ ਕੀਮਤ $75 (ਲਗਭਗ 6300 ਰੁਪਏ) ਹੈ। ਇਨ੍ਹਾਂ ਤਿੰਨਾਂ ਦਾ ਕੁੱਲ ਖਰਚਾ 18200 ਰੁਪਏ ਹੈ। ਇਸ ਤੋਂ ਇਲਾਵਾ ਬਾਕੀ ਖਰਚਿਆਂ ਵਿੱਚ ਸ਼ਿਪਿੰਗ, ਮਾਰਕੀਟਿੰਗ ਅਤੇ ਹੋਰ ਚੀਜ਼ਾਂ ਸ਼ਾਮਲ ਹਨ।
ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ Pixel 9 Pro ਦੀ ਪ੍ਰੋਡਕਸ਼ਨ ਲਾਗਤ Pixel 8 Pro ਦੇ ਮੁਕਾਬਲੇ 11 ਫੀਸਦੀ ਘੱਟ ਹੈ। ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ Pixel 9 Pro ਦਾ ਡਿਸਪਲੇ Pixel 8 Pro ਤੋਂ ਛੋਟਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ Pixel 9 Pro ਦੀ ਕੀਮਤ 1,09,999 ਰੁਪਏ ਹੈ।
ਆਓ ਜਾਣਦੇ ਹਾਂ ਕਿ ਕੰਪਨੀ ਜ਼ਿਆਦਾ ਪੈਸੇ ਕਿਉਂ ਵਸੂਲ ਰਹੀ ਹੈ:
ਫ਼ੋਨ ਬਣਾਉਣ ਦੀ ਲਾਗਤ ਅਤੇ ਵੇਚਣ ਵੇਲੇ ਰੱਖੀ ਗਈ ਕੀਮਤ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ। ਜਿਵੇਂ- ਰਿਸਰਚ ਤੇ ਡਿਵੈਲਪਮੈਂਟ, ਮਾਰਕੀਟਿੰਗ, ਸਾਫਟਵੇਅਰ ਅੱਪਡੇਟ, ਡਿਸਟ੍ਰੀਬਿਊਸ਼ਨ ਨੈਟਵਰਕ ਅਤੇ ਵਾਰੰਟੀ ਸਰਵਿਸ ਆਦਿ। ਇਸ ਕਾਰਨ ਕੰਪਨੀ ਗਾਹਕਾਂ ਤੋਂ ਇੰਨੀ ਜ਼ਿਆਦਾ ਰਕਮ ਵਸੂਲਦੀ ਹੈ।