Entertainment

ਦੀਪਿਕਾ ਤੇ ਰਣਵੀਰ ਖੁਦ ਕਰ ਰਹੇ ਨੇ ਨਵਜੰਮੀ ਬੇਟੀ ਦੀ ਸੰਭਾਲ, ਆ ਰਹੀਆਂ ਨੇ ਕਈ ਮੁਸ਼ਕਿਲਾਂ, ਵੀਡੀਓ ਕੀਤਾ ਸ਼ੇਅਰ

ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਬਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਹਨ। ਹਾਲ ਹੀ ਵਿਚ ਉਹਨਾਂ ਦੇ ਘਰ ਬੇਟੀ ਦਾ ਜਨਮ ਹੋਇਆ ਹੈ। ਜਿਸ ਕਾਰਕੇ ਉਹਨਾਂ ਨੂੰ ਚਾਰੇ ਪਾਸਿਓ ਵਧਾਈਆਂ ਮਿਲ ਰਹੀਆਂ ਹਨ। ਉਹ ਆਪਣੀ ਬੇਟੀ ਦੇ ਨਾਲ ਖ਼ੂਬਸੂਰਤ ਸਮਾਂ ਬਤੀਤ ਕਰ ਰਹੇ ਹਨ। ਦੀਪਿਕਾ ਨੇ ਇਕ ਵੀਡੀਓ ਵਿਚ ਬੱਚੇ ਦੇ ਜਨਮ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆਂ ਹੈ। ਦੀਪਿਕਾ ਨੇ ਇਕ ਵੀਡੀਓ ਵਿਚ ਦੱਸਿਆ ਕਿ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਵਿਚ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦੀਪਿਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦੇੇਈਏ ਕਿ ਦੀਪਿਕਾ (Deepika Padukone) ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਜੇ ਕੈਪਸਨ ਵਿਚ ਲਿਖਿਆ ਹੈ ਕਿ ਜੇਕਰ ਬਾਲਗ ਨਵਜੰਮੇ ਬੱਚਿਆਂ ਵਾਂਗ ਖਾਂਦੇ ਤਾਂ… ਇਹ ਵੀਡੀਓ ਕਾਫੀ ਮਜ਼ਾਕੀਆ ਲੱਗ ਰਿਹਾ ਹੈ ਪਰ ਇਸ ਦੇ ਨਾਲ ਹੀ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਮੱਸਿਆ ਦੱਸੀ ਹੈ। ਵੀਡੀਓ ‘ਚ ਇਕ ਔਰਤ ਰਸੋਈ ‘ਚ ਜਾਂਦੀ ਹੈ ਅਤੇ ਜੋ ਵੀ ਖਾਂਦੀ ਹੈ, ਉਸ ਦੇ ਨਾਲ-ਨਾਲ ਸਿਰ ਹਿਲਾਉਂਦੀ ਰਹਿੰਦੀ ਹੈ, ਇਹੀ ਨਹੀਂ, ਉਹ ਸਿਰਫ ਇਕ ਬਾਇਟ ਖਾ ਕੇ ਸੌਂ ਜਾਂਦੀ ਹੈਭਾਵ ਕਿ ਉਹ ਛੋਟੇ ਬੱਚੇ ਵਾਂਗ ਕਰ ਰਹੀ ਹੈ।

ਇਸ਼ਤਿਹਾਰਬਾਜ਼ੀ

न्यू मॉम दीपिका पादुकोण को बेबी गर्ल को फीड कराने में हुई दिक्कत, मजेदार वीडियो शेयर कर बताया दुख

ਦੀਪਿਕਾ ਨੇ ਆਪਣੀ ਬੇਟੀ ਦਾ ਸਾਰਾ ਕੰਮ ਖੁਦ ਕਰਨ ਦਾ ਫੈਸਲਾ ਕੀਤਾ ਹੈ। ਉਹ ਆਪਣਾ ਸਾਰਾ ਸਮਾਂ ਆਪਣੀ ਧੀ ਨੂੰ ਦੇਵੇਗੀ, ਉਸ ਨੇ ਆਪਣੀ ਧੀ ਲਈ ਨਾਨੀ ਵੀ ਨਹੀਂ ਰੱਖੀ ਹੈ। ਬੇਟੀ ਦੇ ਲਈ ਦੀਪਿਕਾ ਤੇ ਰਣਵੀਰ ਸਿੰਘ ਨੇ ਆਪਣੇ ਕੰਮ ਤੋਂ ਬ੍ਰੇਕ ਲਈ ਹੈ। ਦੀਪਿਕਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪਣੀ ਬੇਟੀ ‘ਤੇ ਧਿਆਨ ਦੇਵੇਗੀ ਅਤੇ ਫਿਰ ਕੰਮ ‘ਤੇ ਵਾਪਸ ਆਵੇਗੀ।

ਇਸ਼ਤਿਹਾਰਬਾਜ਼ੀ

ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਸਿੰਘ ਦੇ ਘਰ 8 ਸਤੰਬਰ ਨੂੰ ਬੇਟੀ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਅਜੇ ਤੱਕ ਬੇਟੀ ਦਾ ਨਾਂ ਆਪਣੇ ਪ੍ਰਸ਼ੰਸ਼ਕਾਂ ਨੂੰ ਨਹੀਂ ਦੱਸਿਆ ਤੇ ਨਾ ਹੀ ਆਪਣੀ ਬੇਟੀ ਦਾ ਚਿਹਰਾ ਰਿਵੀਲ ਕੀਤਾ ਹੈ। ਦੀਪਿਕਾ ਅਤੇ ਰਣਵੀਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੀ ਕੈਪਸਨ ਵਿਚ ਲਿਖਿਆ ਸੀ ਕਿ ਵੈਲਕਮ ਬੇਬੀ ਗਰਲ 08-09-24.

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button