Sports
IPL 2025 Auction: ਵਿਕਟਕੀਪਰ 'ਤੇ ਲੱਗੇਗੀ ਸਭ ਤੋਂ ਵੱਡੀ ਬੋਲੀ, 28 ਕਰੋੜ ਰੁਪਏ ਤੱਕ…

IPL 2025 Auction: ਆਈਪੀਐਲ 2025 ਲਈ ਨਿਲਾਮੀ 24 ਅਤੇ 25 ਨਵੰਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਹੋਣੀ ਹੈ। ਇਹ ਦੂਜੀ ਵਾਰ ਹੈ ਜਦੋਂ ਆਈਪੀਐਲ ਦੀ ਨਿਲਾਮੀ ਵਿਦੇਸ਼ ਵਿੱਚ ਹੋਵੇਗੀ। ਆਕਾਸ਼ ਚੋਪੜਾ ਦੇ ਮੁਤਾਬਕ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਜ਼ਿਆਦਾ ਪੈਸਾ ਵਿਕਟਕੀਪਰਾਂ ਉੱਤੇ ਖਰਚ ਹੋਣਾ ਹੈ। ਉਨ੍ਹਾਂ ਨੇ ਜੀਓ ਸਿਨੇਮਾ ਦੇ ਇੱਕ ਪ੍ਰੋਗਰਾਮ ‘ਚ ਕਿਹਾ, ‘ਇਸ ‘ਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਸਭ ਤੋਂ ਵੱਡੀ ਬੋਲੀ ਵਿਕਟਕੀਪਰਾਂ ‘ਤੇ ਲਗਾਈ ਜਾਵੇਗੀ। IPL ਇਤਿਹਾਸ ਦੀ ਸਭ ਤੋਂ ਵੱਡੀ ਬੋਲੀ ਰਿਸ਼ਭ ਪੰਤ ‘ਤੇ ਲੱਗਣ ਜਾ ਰਹੀ ਹੈ।