Badshah ਨੇ ਪਕਿਸਤਾਨੀ ਅਦਾਕਾਰਾ Hania Aamir ਦੇ ਅੱਗੇ ਝੁਕਾਇਆ ਸਿਰ, Video ਹੋਈ ਵਾਇਰਲ

ਮਸ਼ਹੂਰ ਰੈਪਰ ਬਾਦਸ਼ਾਹ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਇਸੀ ਵਿਚਾਲੇ ਉਨ੍ਹਾਂ ਦਾ ਨਾਂ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕਾਫੀ ਜੁੜ ਰਿਹਾ ਹੈ ਅਤੇ ਉਨ੍ਹਾਂ ਦੀ ਡੇਟਿੰਗ ਦੀਆਂ ਅਫਵਾਹਾਂ ਉੱਡ ਰਹੀਆਂ ਹਨ। ਇੱਕ ਵਾਰ ਫਿਰ ਬਾਦਸ਼ਾਹ ਨੇ ਹਾਨੀਆ ਆਮਿਰ ਨਾਲ ਦੇਖਿਆ ਗਿਆ ਹੈ। ਪਾਕਿਸਤਾਨੀ ਅਭਿਨੇਤਰੀ ਨੇ ਇਹ ਫੋਟੋ ਇੰਸਟਾਗ੍ਰਾਮ ਸਟੋਰੀ ‘ਚ ਵੀ ਪੋਸਟ ਕੀਤੀ ਹੈ।
ਬਾਦਸ਼ਾਹ ਦਾ ਕੰਸਰਟ ਕੈਨੇਡਾ ‘ਚ ਹੋਇਆ, ਜਿਸ ‘ਚ ਹਾਨੀਆ ਆਮਿਰ ਨਜ਼ਰ ਆਈ। ਕੰਸਰਟ ਦੌਰਾਨ ਉਹ ਅਦਾਕਾਰਾ ਨੂੰ ਜੱਫੀ ਪਾਉਂਦੇ ਨਜ਼ਰ ਆਏ। ਰੈਪਰ ਨੇ ਪ੍ਰਦਰਸ਼ਨ ਤੋਂ ਬ੍ਰੇਕ ਲੈਂਦਿਆਂ, ਬਾਦਸ਼ਾਹ ਨੇ ਹਾਨੀਆ ਵੱਲ ਧਿਆਨ ਦਿੱਤਾ ਅਤੇ ਕੈਮਰੇ ਨੂੰ ਉਨ੍ਹਾਂ ‘ਤੇ ਫੋਕਸ ਕਰਨ ਲਈ ਕਿਹਾ।
ਹਾਨੀਆ ਆਮਿਰ ਨੇ ਬਾਦਸ਼ਾਹ ਦੇ ਕੰਸਰਟ ਦੇ ਦੀਆਂ ਕੁਝ ਝਲਕਿਆਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਹਨ। ਇੱਕ ਵੀਡੀਓ ਵਿੱਚ, ਬਾਦਸ਼ਾਹ ਉਨ੍ਹਾਂ ਨੂੰ ਮਿਲਣ ਲਈ ਸਟੇਜ ਤੋਂ ਹੇਠਾਂ ਆ ਗਏ ਅਤੇ ਦੋਹਾਂ ਨੇ ਇੱਕ ਦੂਜੇ ਨੂੰ ਜੱਫੀ ਵੀ ਪਾਈ। ਹਾਨੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪੋਸਟ ਕਰਦੇ ਹੋਏ ਰੈਪਰ ਨੂੰ ਆਪਣਾ ਬੈਸਟ ਫ੍ਰੈਂਡ ਦੱਸਿਆ ਹੈ। ਉਨ੍ਹਾਂ ਨੂੰ ‘ਹੀਰੋ’ ਅਤੇ ‘ਰਾਕਸਟਾਰ’ ਕਹਿ ਕੇ ਵੀ ਤਰੀਫ਼ ਕੀਤੀ ਹੈ।
ਹਾਨੀਆ ਆਮਿਰ ਪਾਕਿਸਤਾਨ ਦੀ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਐਕਟਿੰਗ, ਕਿਊਟਨੈੱਸ ਅਤੇ ਖੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਾਨੀਆ ਅਤੇ ਬਾਦਸ਼ਾਹ ਨੂੰ ਦੁਬਈ ਵਿੱਚ ਇਕੱਠੇ ਨਜ਼ਰ ਆਏ ਸਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹਲਚਲ ਮਚ ਗਈ ਸੀ ਅਤੇ ਦੋਵੇਂ ਦੀਆਂ ਡੇਟਿੰਗ ਦੀ ਅਫਵਾਹਾਂ ਉੱਡ ਰਹੀਆਂ ਸਨ।
- First Published :