Punjab
ਸਕੂਲ ਬੱਸ ਤੇ ਕਾਰ ਦੀ ਭਿਆਨਕ ਟੱਕਰ…20 ਤੋਂ ਜ਼ਿਆਦਾ ਬੱਚੇ ਜ਼ਖਮੀ – News18 ਪੰਜਾਬੀ

ਮਾਨਸਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਮਾਨਸਾ ਦੇ ਕਸਬਾ ਬਰੇਟਾ ‘ਚ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਸਕੂਲ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ ਹੈ। ਜਿਸ ਕਾਰਨ 20 ਤੋਂ ਜ਼ਿਆਦਾ ਸਕੂਲੀ ਬੱਚੇ ਜ਼ਖਮੀ ਹੋ ਗਏ ਹਨ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਅਤੇ ਕਾਰ ਦੇ ਪਰਖੱਚੇ ਹੀ ਉੱਡ ਗਏ। ਬੱਸ ਅਤੇ ਕਾਰ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ। ਲੋਕਾਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ’ਚ ਦਾਖਲ ਕਰਵਾਇਆ ਗਿਆ।ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ। ਤਸਵੀਰਾਂ ‘ਚ ਬੱਸ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ, ਪਰ ਗਨੀਮਤ ਰਹੀ ਕਿ ਹਾਦਸੇ ‘ਚ ਜਾਨੀ ਨੁਕਸਾਨ ਨਹੀਂ ਹੋਇਆ।
- First Published :