ਜਿਸ ਨੂੰ ਮਾਮੂਲੀ ਨੋਟ ਸਮਝਦੀ ਰਹੀ ਦਾਦੀ ਉਹ ਨਿਕਲਿਆ ਖਜ਼ਾਨਾ, ਹੁਣ ਆਇਆ ਪੋਤੇ ਦੇ ਹੱਥ, ਰਾਤੋਂ ਰਾਤ ਬਦਲੀ ਕਿਸਮਤ

ਕਈ ਵਾਰ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਕੀਮਤੀ ਚੀਜ਼ ਰੱਖੀ ਹੁੰਦੀ ਹੈ ਤੇ ਸਾਨੂੰ ਉਸ ਦੀ ਪਛਾਣ ਹੀ ਨਹੀਂ ਹੁੰਦੀ। ਅਜਿਹਾ ਹੀ ਮਾਮਲਾ ਇੱਕ ਔਰਤ ਨਾਲ ਹੋਇਆ, ਜਿਸ ਨੂੰ ਆਪਣੇ ਜ਼ਿੰਦਾ ਰਹਿੰਦੇ ਹੋਏ ਇਹ ਪਤਾ ਹੀ ਨਹੀਂ ਸੀ ਕਿ ਉਸ ਕੋਲ ਜੋ ਚੀਜ਼ ਪਈ ਹੈ, ਉਸ ਨਾਲ ਉਹ ਲੱਖਾਂ ਕਰੋੜਾਂ ਰੁਪਏ ਕਮਾ ਸਕਦੀ ਹੈ। ਕਈ ਵਾਰ ਜਿਸ ਚੀਜ਼ ਨੂੰ ਅਸੀਂ ਮਾਮੂਲੀ ਸਮਝ ਕੇ ਘਰ ਦੇ ਕਿਸੇ ਕੋਨੇ ਵਿੱਚ ਛੱਡ ਦਿੰਦੇ ਹਾਂ, ਉਹ ਅਸਲ ਵਿੱਚ ਅਨਮੋਲ ਹੋ ਸਕਦੀ ਹੈ। ਅਜਿਹਾ ਹੀ ਕੁੱਝ ਇੱਕ ਵਿਅਕਤੀ ਨਾਲ ਹੋਇਆ ਜਿਸ ਨੂੰ ਆਪਣੀ ਦਾਦੀ ਦੇ ਘਰ ਪਿਆ ਖ਼ਜ਼ਾਨਾ ਮਿਲਿਆ। ‘ਦਿ ਸਨ’ ਦੀ ਰਿਪੋਰਟ ਮੁਤਾਬਿਕ ਵਿਅਕਤੀ ਨੂੰ ਆਪਣੀ ਦਾਦੀ ਦੇ ਘਰੋਂ ਇੱਕ ਪੁਰਾਣਾ ਨੋਟ ਮਿਲਿਆ ਹੈ, ਜਿਸ ਦੀ ਕੀਮਤ 2-3 ਕਰੋੜ ਰੁਪਏ ਹੋ ਸਕਦੀ ਹੈ।
ਦਾਦੀ ਦੇ ਘਰੋਂ ਮਿਲਿਆ ‘ਖ਼ਜ਼ਾਨਾ’ ਹੋਰ ਕੁੱਝ ਨਹੀਂ ਬਲਕਿ ਇੱਕ ਕੀਮਤੀ ਨੋਟ ਹੈ। ਟੌਮੀ ਨਾਂ ਦਾ ਇੱਕ ਅਮਰੀਕੀ ਮੁੰਡਾ ਆਪਣੀ ਦਾਦੀ ਦੇ ਘਰ ਗਿਆ ਹੋਇਆ ਸੀ। ਹੁਣ ਉਨ੍ਹਾਂ ਦੀ ਦਾਦੀ ਇਸ ਦੁਨੀਆ ਤੋਂ ਜਾ ਚੁੱਕੀ ਹੈ ਪਰ ਉਨ੍ਹਾਂ ਨੂੰ ਇੱਥੇ ਇੱਕ ਅਨੋਖਾ ਬੈਂਕ ਨੋਟ ਮਿਲਿਆ। ਹਾਲਾਂਕਿ ਇਹ 5 ਅਮਰੀਕੀ ਡਾਲਰ ਦਾ ਨੋਟ ਹੈ, ਜੋ ਕਿ ਸਾਲ 1988 ‘ਚ ਛਾਪਿਆ ਗਿਆ ਸੀ, ਪਰ ਮੌਜੂਦਾ ਸਮੇਂ ‘ਚ ਲੋਕ ਇਸ ਨੋਟ ਲਈ 3 ਕਰੋੜ ਤੋਂ ਵੱਧ ਦੀ ਰਕਮ ਦੇ ਰਹੇ ਹਨ। ਇਸ ਨੋਟ ਨੂੰ ਲੈ ਕੇ ਲੜਕੇ ਦੀ ਪ੍ਰੇਮਿਕਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਹ ਕੋਈ ਆਮ ਨੋਟ ਨਹੀਂ ਹੈ ਅਤੇ ਇਸ ਦੇ ਲਈ ਉਸ ਨੂੰ 400000 ਡਾਲਰ ਯਾਨੀ 3 ਕਰੋੜ 37 ਲੱਖ ਰੁਪਏ ਤੱਕ ਦੇ ਆਫ਼ਰ ਮਿਲ ਰਹੇ ਹਨ।
ਇਹ ਨੋਟ ਇੰਨਾ ਮਹਿੰਗਾ ਕਿਉਂ ਹੈ, ਆਓ ਜਾਣਦੇ ਹਾਂ: ਹਾਲਾਂਕਿ ਇਹ ਨੋਟ ਸਿਰਫ਼ 5 ਡਾਲਰ ਦਾ ਹੈ, ਪਰ ਇਸ ਦੇ ਖੱਬੇ ਪਾਸੇ ਇੱਕ ਖ਼ਾਲੀ ਥਾਂ ਹੈ, ਜਿੱਥੇ ਕੁੱਝ ਜਾਣਕਾਰੀ ਲਿਖੀ ਹੋਈ ਹੈ। ਛਪਾਈ ਵਿੱਚ ਇਹ ਗ਼ਲਤੀ ਨੋਟ ਨੂੰ ਇੰਨੀ ਵਿਲੱਖਣ ਬਣਾਉਂਦੀ ਹੈ ਕਿ ਇਹ ਇਸ ਵੇਲੇ ਕਾਫ਼ੀ ਕੀਮਤੀ ਬਣ ਗਿਆ ਹੈ। ਇਹ ਉਨ੍ਹਾਂ ਲਈ ਦਿਲਚਸਪ ਹੋ ਜਾਂਦਾ ਹੈ ਜੋ ਅਜਿਹੇ ਨੋਟਾਂ ਦੀ ਕਲੈਕਸ਼ਨ ਰੱਖਣ ਦੇ ਸ਼ੌਕੀਨ ਹਨ ਅਤੇ ਉਹ ਇਸ ਨੂੰ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਕਰਨ ਲਈ ਕਰੋੜਾਂ ਰੁਪਏ ਦੀ ਪੇਸ਼ਕਸ਼ ਕਰਨ ਲਈ ਤਿਆਰ ਹਨ। ਤੁਹਾਨੂੰ ਦੱਸ ਦੇਈਏ ਕਿ ਅਜਿਹੇ ਦੁਰਲੱਭ ਨੋਟਾਂ ਨੂੰ ਵੇਚਣ ਅਤੇ ਖ਼ਰੀਦਣ ਲਈ ਵੱਖ-ਵੱਖ ਵੈੱਬਸਾਈਟਾਂ ਵੀ ਹਨ, ਜਿੱਥੇ ਲੋਕ ਬੋਲੀ ਲਗਾ ਕੇ ਇਨ੍ਹਾਂ ਨੂੰ ਖ਼ਰੀਦ ਸਕਦੇ ਹਨ।
- First Published :