ਸੰਜੂ ਸੈਮਸਨ ਦੇ ਛੱਕੇ ਨਾਲ ਔਰਤ ਹੋਈ ਜ਼ਖਮੀ, ਦੇਖੋ ਵੀਡੀਓ – News18 ਪੰਜਾਬੀ

ਦੱਖਣੀ ਅਫਰੀਕਾ ਖਿਲਾਫ ਚਾਰ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ‘ਚ ਸੰਜੂ ਸੈਮਸਨ ਦੇ ਬੱਲੇ ਦਾ ਕਹਿਰ ਜਾਰੀ ਰਿਹਾ। ਉਨ੍ਹਾਂ ਫਾਈਨਲ ਮੈਚ ‘ਚ ਦੱਖਣੀ ਅਫਰੀਕਾ ਖਿਲਾਫ ਤੂਫਾਨੀ ਸੈਂਕੜਾ ਲਗਾਇਆ। ਸੰਜੂ ਨੇ ਸਿਰਫ 56 ਗੇਂਦਾਂ ‘ਤੇ 109 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਸੰਜੂ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 9 ਛੱਕੇ ਲਗਾਏ। ਹਾਲਾਂਕਿ ਇਸ ਦੌਰਾਨ ਹਾਦਸਾ ਵਾਪਰ ਗਿਆ। ਜਦੋਂ ਉਸ ਨੇ ਛੱਕਾ ਮਾਰਿਆ ਤਾਂ ਗੇਂਦ ਇਕ ਔਰਤ ਦੀ ਗੱਲ ‘ਤੇ ਸਿੱਧੀ ਜਾ ਲੱਗੀ। ਜਿਸ ਕਾਰਨ ਉਹ ਭੁੱਬਾਂ ਮਾਰ ਕੇ ਰੋਣ ਲੱਗੀ, ਇਸ ਤੋਂ ਬਾਅਦ ਸੰਜੂ ਸੈਮਸਨ ਨੇ ਲਾਈਵ ਮੈਚ ‘ਚ ਔਰਤ ਵੱਲ ਇਸ਼ਾਰਾ ਕੀਤਾ ਅਤੇ ਮਾਫੀ ਮੰਗੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਅਸਲ ਵਿੱਚ, ਗੇਂਦ ਬਹੁਤ ਠੋਸ ਹੈ। ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੇਂਦ ਕਿੰਨੀ ਤੇਜ਼ੀ ਨਾਲ ਟਕਰਾਈ ਹੋਵੇਗੀ।
ਔਰਤ ਦੇ ਚਿਹਰੇ ‘ਤੇ ਲੱਗੀ ਗੇਂਦ, ਵੀਡੀਓ ਹੋਈ ਵਾਇਰਲ
ਇਹ ਘਟਨਾ ਭਾਰਤ ਦੀ ਪਾਰੀ ਦੇ 10ਵੇਂ ਓਵਰ ਵਿੱਚ ਵਾਪਰੀ। ਜਦੋਂ ਸੈਮਸਨ ਨੇ ਡੀਪ ਮਿਡ ਵਿਕਟ ‘ਤੇ ਜ਼ਬਰਦਸਤ ਸ਼ਾਟ ਮਾਰਿਆ। ਬਦਕਿਸਮਤੀ ਨਾਲ, ਗੇਂਦ ਸਿੱਧੀ ਮਹਿਲਾ ਪ੍ਰਸ਼ੰਸਕ ਦੇ ਚਿਹਰੇ ‘ਤੇ ਜਾ ਲੱਗੀ। ਔਰਤ ਦਰਦ ਨਾਲ ਚੀਕ ਰਹੀ ਸੀ। ਗੇਂਦ ਪਹਿਲੀ ਮਹਿਲਾ ਵੱਲ ਨਹੀਂ ਜਾ ਰਹੀ ਸੀ। ਪਰ ਡਿੱਗਣ ਤੋਂ ਬਾਅਦ, ਇਹ ਸਿੱਧੇ ਉਸਦੇ ਚਿਹਰੇ ‘ਤੇ ਵੱਜੀ। ਔਰਤ ਦੀ ਰੋਂਦੀ ਹੋਈ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ। ਸੰਜੂ ਸੈਮਸਨ ਡਰ ਗਏ ਸੀ। ਵਾਇਰਲ ਹੋ ਰਹੇ ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੰਜੂ ਸੈਮਸਨ ਛੱਕੇ ਲਈ ਏਰੀਅਲ ਸ਼ਾਟ ਖੇਡਦੇ ਹਨ। ਜਿਵੇਂ ਹੀ ਸੰਜੂ ਨੇ ਉਨ੍ਹਾਂ ਨੂੰ ਦੇਖਿਆ ਤਾਂ ਮੁਆਫੀ ਮੰਗ ਲਈ। ਇਹ ਵੀਡੀਓ ਜੀਓ ਸਿਨੇਮਾ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।
Wishing a quick recovery for the injured fan! 🤕🤞
Keep watching the 4th #SAvIND T20I LIVE on #JioCinema, #Sports18 & #ColorsCineplex 👈#JioCinemaSports pic.twitter.com/KMtBnOa1Hj
— JioCinema (@JioCinema) November 15, 2024
ਭਾਰਤ ਦੀ ਤੀਜੀ ਵੱਡੀ ਜਿੱਤ
ਭਾਰਤੀ ਟੀਮ ਨੇ ਚੌਥੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 135 ਦੌੜਾਂ ਨਾਲ ਹਰਾਇਆ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਟੀਮ ਇੰਡੀਆ ਦੀ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਇਰਲੈਂਡ ਨੂੰ 143 ਦੌੜਾਂ ਅਤੇ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ ਸੀ। ਸੂਰਿਆਕੁਮਾਰ ਯਾਦਵ ਨੇ ਆਪਣੀ ਕਪਤਾਨੀ ‘ਚ ਸੀਰੀਜ਼ ਜਿੱਤਣ ਦੀ ਹੈਟ੍ਰਿਕ ਲਗਾਈ ਹੈ। ਉਨ੍ਹਾਂ ਦੀ ਕਪਤਾਨੀ ‘ਚ ਭਾਰਤ ਨੇ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ 3-0 ਨਾਲ ਹਰਾਇਆ। ਹੁਣ ਉਹ ਦੱਖਣੀ ਅਫਰੀਕਾ ਨੂੰ 3-1 ਨਾਲ ਹਰਾਉਣ ‘ਚ ਸਫਲ ਰਿਹਾ।