G20 ਸੰਮੇਲਨ ‘ਚ PM ਮੋਦੀ ਨੇ ਦਿੱਤਾ ਮੰਤਰ, ਗਲੋਬਲ ਸੰਸਥਾਵਾਂ ‘ਚ ਸੁਧਾਰ ਦੀ ਕੀਤੀ ਵਕਾਲਤ

ਜੀ-20 ਸੰਮੇਲਨ ਦੇ ਉਦਘਾਟਨੀ ਭਾਸ਼ਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਅਮੀਰ ਦੇਸ਼ਾਂ ਨੂੰ ਸਫਲਤਾ ਦਾ ਮੰਤਰ ਦਿੱਤਾ। ਉਨ੍ਹਾਂ ਕਿਹਾ, ਇਹ ਸਪੱਸ਼ਟ ਹੈ ਕਿ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਇਸ ਸੰਮੇਲਨ ਵਿਚ ਉਨਾ ਹੀ ਪ੍ਰਸੰਗਿਕ ਹੈ ਜਿੰਨਾ ਇਹ ਪਿਛਲੇ ਸਾਲ ਸੀ । ਬ੍ਰਾਜ਼ੀਲ ਨੇ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਦੌਰਾਨ ਲਏ ਗਏ ਲੋਕ ਪੱਖੀ ਫੈਸਲਿਆਂ ਨੂੰ ਅੱਗੇ ਵਧਾਇਆ ਹੈ। ਸਾਡੀ ਸਫਲਤਾ ਦਾ ਇੱਕੋ ਇੱਕ ਮੰਤਰ ਹੈ ਕਿ ਸਾਡੇ ਕੋਲ ਬੈਕ ਟੂ ਬੇਸਿਕਸ ਅਤੇ ਮਾਰਚ ਟੂ ਫਿਊਚਰ ਪਹੁੰਚ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਗਲੋਬਲ ਸੰਸਥਾਵਾਂ ਵਿੱਚ ਤੁਰੰਤ ਸੁਧਾਰ ਦੀ ਸਲਾਹ ਦਿੱਤੀ।
ਪੀਐਮ ਮੋਦੀ ਨੇ ਭਾਰਤ ਵਿੱਚ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ। ਕਿਹਾ- ਪਿਛਲੇ 10 ਸਾਲਾਂ ‘ਚ ਅਸੀਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ। ਸਿਹਤ ਬੀਮਾ ਯੋਜਨਾ ਦਾ 55 ਕਰੋੜ ਲੋਕਾਂ ਨੂੰ ਲਾਭ ਹੋਇਆ ਹੈ। ਸਾਡਾ ਵਿਕਾਸ ਔਰਤਾਂ ‘ਤੇ ਕੇਂਦਰਿਤ ਹੈ।
ਕਿਸਾਨਾਂ ਲਈ ਕੀ ਕੁਝ ਕੀਤਾ
ਪੀਐਮ ਮੋਦੀ ਨੇ ਕਿਹਾ ਕਿ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ 20 ਅਰਬ ਡਾਲਰ ਦਿੱਤੇ ਗਏ ਹਨ। ਅਸੀਂ ਮਲਾਵੀ, ਜ਼ੈਂਬੀਆ ਅਤੇ ਜ਼ਿੰਬਾਬਵੇ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ। ਭੋਜਨ ਸੁਰੱਖਿਆ ਦੇ ਨਾਲ-ਨਾਲ ਭਾਰਤ ਪੋਸ਼ਣ ਨੂੰ ਵੀ ਯਕੀਨੀ ਬਣਾ ਰਿਹਾ ਹੈ। हम ‘भूख और गरीबी के खिलाफ वैश्विक गठबंधन’ के लिए ब्राजील की पहल का समर्थन करते हैं.
ਸੰਸਥਾਵਾਂ ਨੂੰ ਸੁਧਾਰਨ ਦੀ ਕਰਨੀ ਪਵੇਗੀ ਗੱਲ
ਪ੍ਰਧਾਨ ਮੰਤਰੀ ਨੇ ਕਿਹਾ, ਜਿਸ ਤਰ੍ਹਾਂ ਅਸੀਂ ਅਫਰੀਕੀ ਸੰਘ ਨੂੰ ਜੀ-20 ਮੈਂਬਰਸ਼ਿਪ ਦੇ ਕੇ ‘ਗਲੋਬਲ ਸਾਊਥ’ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਹੈ, ਉਸੇ ਤਰ੍ਹਾਂ ਅਸੀਂ ਗਲੋਬਲ ਗਵਰਨੈਂਸ ਦੀਆਂ ਸੰਸਥਾਵਾਂ ‘ਚ ਸੁਧਾਰ ਕਰਾਂਗੇ। ਪਰ ਸਾਡੀ ਚਰਚਾ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਅਸੀਂ ‘ਗਲੋਬਲ ਸਾਊਥ’ ਦੀਆਂ ਚੁਣੌਤੀਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦੇ ਹਾਂ।ਕਿਉਂਕਿ ਆਲਮੀ ਟਕਰਾਅ ਕਾਰਨ ਪੈਦਾ ਹੋਏ ਖੁਰਾਕ, ਬਾਲਣ ਅਤੇ ਖਾਦ ਸੰਕਟ ਦਾ ਸਭ ਤੋਂ ਵੱਧ ਮਾੜਾ ਅਸਰ ‘ਗਲੋਬਲ ਸਾਊਥ’ ਦੇ ਦੇਸ਼ਾਂ ’ਤੇ ਪਿਆ ਹੈ।
- First Published :