ਅਗਲੇ ਕੁੱਝ ਦਿਨਾਂ ‘ਚ ਲਾਂਚ ਹੋਣਗੇ Redmi ਤੇ Vivo ਦੇ ਦਮਦਾਰ ਮਿਡਰੇਂਜ ਫੋਨ, ਜਾਣੋ ਫ਼ੀਚਰ

ਭਾਰਤੀ ਬਾਜ਼ਾਰ ‘ਚ ਬਜਟ ਸਮਾਰਟਫੋਨਸ ਦੀ ਹਮੇਸ਼ਾ ਮੰਗ ਰਹੀ ਹੈ। ਇਸ ਮਹੀਨੇ ਦੇਸ਼ ‘ਚ ਕਈ ਸ਼ਾਨਦਾਰ ਸਮਾਰਟਫੋਨ ਬਾਜ਼ਾਰ ‘ਚ ਲਾਂਚ ਹੋਣ ਜਾ ਰਹੇ ਹਨ। ਰੈੱਡਮੀ ਤੋਂ ਲੈ ਕੇ Vivo ਤੱਕ ਦੇ ਫੋਨ ਵੀ ਇਸ ਲਿਸਟ ‘ਚ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਸਮਾਰਟਫੋਨਸ ‘ਚ ਪਾਵਰਫੁੱਲ ਬੈਟਰੀ ਦੇ ਨਾਲ-ਨਾਲ ਸ਼ਾਨਦਾਰ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ। Redmi ਦੀ ਗੱਲ ਕਰੀਏ ਤਾਂ ਕੰਪਨੀ 20 ਨਵੰਬਰ ਨੂੰ ਭਾਰਤ ‘ਚ Redmi A4 5G ਨੂੰ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ Snapdragon 4s Gen 2 ਪ੍ਰੋਸੈਸਰ ‘ਤੇ ਕੰਮ ਕਰੇਗਾ।
ਇਸ ਦੇ ਨਾਲ ਹੀ ਇਹ ਬਜਟ ਫ੍ਰੈਂਡਲੀ ਸਮਾਰਟਫੋਨ ਹੋਣ ਵਾਲਾ ਹੈ ਜਿਸ ਨੂੰ ਕੰਪਨੀ 10,000 ਰੁਪਏ ਦੀ ਰੇਂਜ ‘ਚ ਬਾਜ਼ਾਰ ‘ਚ ਲਾਂਚ ਕਰ ਸਕਦੀ ਹੈ। Redmi A4 5G ਨੂੰ 4GB ਰੈਮ ਅਤੇ 128GB ਸਟੋਰੇਜ ਨਾਲ ਬਾਜ਼ਾਰ ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸ ‘ਚ 50MP ਦਾ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ ‘ਚ 8MP ਦਾ ਫਰੰਟ ਕੈਮਰਾ ਹੋਵੇਗਾ। ਪਾਵਰ ਬੈਕਅਪ ਲਈ ਇਸ ‘ਚ 5,160mAh ਦੀ ਬੈਟਰੀ ਦਿੱਤੀ ਜਾਵੇਗੀ ਜੋ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰੇਗੀ।
Vivo Y300
ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਜਲਦ ਹੀ ਆਪਣਾ ਨਵਾਂ ਫੋਨ Vivo Y300 5G ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ 21 ਨਵੰਬਰ ਨੂੰ ਬਾਜ਼ਾਰ ‘ਚ ਲਾਂਚ ਕਰ ਸਕਦੀ ਹੈ। ਕੰਪਨੀ ਇਸ ਸਮਾਰਟਫੋਨ ਨੂੰ 15 ਤੋਂ 20 ਹਜ਼ਾਰ ਰੁਪਏ ਦੀ ਰੇਂਜ ‘ਚ ਬਾਜ਼ਾਰ ‘ਚ ਲਾਂਚ ਕਰਨ ਜਾ ਰਹੀ ਹੈ। ਇਸ ਫੋਨ ਨੂੰ 8GB ਰੈਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਨਾਲ ਹੀ, ਇਹ Snapdragon 4 Gen 2 ਪ੍ਰੋਸੈਸਰ ‘ਤੇ ਕੰਮ ਕਰੇਗਾ। Vivo Y300 ਫੋਨ 32MP ਫਰੰਟ ਕੈਮਰੇ ਨਾਲ ਆ ਸਕਦਾ ਹੈ।
ਇਸ ਦੇ ਨਾਲ ਹੀ ਫੋਨ ‘ਚ 50MP ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਪਾਵਰ ਲਈ, ਸਮਾਰਟਫੋਨ ਨੂੰ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 80W ਫਲੈਸ਼ਚਾਰਜ ਨੂੰ ਸਪੋਰਟ ਕਰੇਗੀ। ਇੰਨਾ ਹੀ ਨਹੀਂ, ਇਸ ਫੋਨ ਨੂੰ 6.7 ਇੰਚ ਦੀ AMOLED ਡਿਸਪਲੇਅ ਨਾਲ ਲਾਂਚ ਕੀਤਾ ਜਾਵੇਗਾ ਜੋ 120Hz ਦੀ ਰਿਫਰੈਸ਼ ਰੇਟ ਨੂੰ ਸਪੋਰਟ ਕਰੇਗਾ। ਕੀਮਤ ਦੀ ਗੱਲ ਕਰੀਏ ਤਾਂ ਇਹ ਇੱਕ ਮਿਡਰੇਂਜ ਫੋਨ ਹੋ ਸਕਦਾ ਹੈ।
- First Published :