Entertainment

ਗਾਇਕਾ ਪ੍ਰਾਂਜਲ ਦਹੀਆ ਦਾ ਸਟੇਜ ‘ਤੇ ਫੁੱਟਿਆ ਗੁੱਸਾ, ਸ਼ੋਅ ਦੌਰਾਨ ਕੱਢੀਆਂ ਗਾਲ੍ਹਾਂ – News18 ਪੰਜਾਬੀ

ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਇਸ ਸਮੇਂ ਸੁਰਖੀਆਂ ਵਿੱਚ ਬਣੀ ਹੋਈ ਹੈ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਈਰਲ ਹੋ ਰਹੀ ਹੈ, ਜਿੱਥੇ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ Few GooDs ਇੰਸਟਾਗ੍ਰਾਮ ਹੈਂਡਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਗਾਇਕਾ ਸਟੇਜ ਉੱਤੇ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਗੁੱਸਾ ਕਰਦੇ ਦੇਖਿਆ ਜਾ ਸਕਦਾ ਹੈ।

ਇਸ਼ਤਿਹਾਰਬਾਜ਼ੀ

ਪ੍ਰਾਂਜਲ ਦਹੀਆ ਸ਼ੋਅ ਦੇ ਦੌਰਾਨ ਮੌਜੂਦ ਕੁਝ ਮੁੰਡੇ ਉਸ ਦੇ ਵੱਲ ਮੋਬਾਈਲ ਫੋਨ ਸੁੱਟਦੇ ਹਨ। ਜਿਸ ਤੋਂ ਬਾਅਦ ਪ੍ਰਾਂਜਲ ਸ਼ੋਅ ਨੂੰ ਰੋਕ ਦਿੰਦੀ ਹੈ। ਉਹ ਹਰਿਆਣਵੀਂ ਬੋਲੀ ‘ਚ ਕਹਿੰਦੀ ਹੈ ‘ਕੇ ਦਿੱਕਤ ਹੈ, ਸਬ ਇਨਜੁਆਏ ਕਰਨੇ ਆਏ ਹੈਂ। ਇਬ ਕੀ ਬਾਰ ਕੁਛ ਹੁਆ ਤੋ ਮੈਂ ਬੀਚ ਮੇਂ ਹੀ ਛੋੜ ਕੇ ਚਲੀ ਜਾਊਂਗੀ।

ਇਸ਼ਤਿਹਾਰਬਾਜ਼ੀ

ਗਾਇਕਾ ਨੇ ਅੱਗੇ ਕਿਹਾ ‘ਤੁਸੀਂ ਜਾਂ ਤਾਂ ਇਨ੍ਹਾਂ ਚਾਰਾਂ ਜਣਿਆਂ ਨੂੰ ਕੁੱਟੋ, ਨਹੀਂ ਤਾਂ ਮੈਂ ਸਟੇਜ ਛੱਡ ਕੇ ਜਾਂਦੀ ਹਾਂ’। ਪ੍ਰਾਂਜਲ ਦਹੀਆ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

ਇਸ਼ਤਿਹਾਰਬਾਜ਼ੀ

ਇਸ ਵੀਡੀਓ ਉੱਤੇ ਫੈਨਜ਼ ਰਿਐਕਸ਼ਨ ਦੇ ਰਹੇ ਹਨ। ਉਨ੍ਹਾਂ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇੱਕ ਯੂਜ਼ਰ ਨੇ ਕਮੈਂਟ ਵਿੱਚ ਕਿਹਾ ਕਿ ਇਹ ਵੀ ਖਤਮ ਹੁਣ ਬੀਬਾ ਇਹ ਪੰਜਾਬ ਆ ਜਾਂਦੀ ਜਾਂ😂😂😂…ਦੂਜੇ ਯੂਜ਼ਰ ਨੇ ਕਿਹਾ ਕਿ ਕਰਨ ਔਜਲਾ ਅਤੇ ਤੇਰੇ ਵਿੱਚ ਫਰਕ ਆ ਬੀਬੀ…

ਦੱਸ ਦੇਈਏ ਕਿ ਪ੍ਰਾਂਜਲ ਦਹੀਆ ਗਾਇਕ ਮਨਕਿਰਤ ਔਲਖ ਦੇ ਨਾਲ ਗੀਤ ਕੋਕਾ ਵਿੱਚ ਨਜ਼ਰ ਆਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਪ੍ਰੋਜੈਕਟਸ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਹਾਲ ਹੀ ਦੇ ਵਿੱਚ ਉਨ੍ਹਾਂ ਦੀ ਗੈਰੀ ਸੰਧੂ ਨਾਲ ਵੀਡੀਓ ਵਾਈਰਲ ਹੋਈ ਸੀ। ਜਿਸ ‘ਚ ਉਹ ਪ੍ਰਾਂਜਲ ਦਹੀਆ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਗੈਰੀ ਸੰਧੂ ਪ੍ਰਾਂਜਲ ਦਹੀਆ ਦੇ ਨਾਲ ਫਲਾਈ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button