Returning to the ring after 20 years, Mike Tyson was defeated by 27-year-old Jake Paul. – News18 ਪੰਜਾਬੀ
ਮਹਾਨ ਮੁੱਕੇਬਾਜ਼ ਮਾਈਕ ਟਾਇਸਨ (Mike Tyson) 58 ਸਾਲ ਦੀ ਉਮਰ ਵਿੱਚ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਵਾਪਸ ਪਰਤੇ ਪਰ 16 ਨਵੰਬਰ, 2024 ਨੂੰ ਏਟੀਐਂਡਟੀ ਸਟੇਡੀਅਮ, ਅਰਲਿੰਗਟਨ ਵਿੱਚ ਅੱਠ ਰਾਊਂਡ ਦੇ ਮੁਕਾਬਲੇ ਵਿੱਚ 27 ਸਾਲਾ ਜੇਕ ਪੌਲ (Jake Paul) ਤੋਂ ਹਾਰ ਗਏ। ਮਜ਼ਬੂਤ ਸ਼ੁਰੂਆਤ ਦੇ ਬਾਵਜੂਦ, ਟਾਇਸਨ (Mike Tyson) ਆਪਣੀ ਗਤੀ ਨੂੰ ਬਰਕਰਾਰ ਨਹੀਂ ਰੱਖ ਸਕੇ। ਸਰਬਸੰਮਤੀ ਨਾਲ ਹੋਏ ਫੈਸਲੇ ਵਿੱਚ ਮਾਈਕ ਟਾਇਸਨ (Mike Tyson) 74-78 ਨਾਲ ਹਾਰ ਗਏ।
ਟਾਈਸਨ ਨੇ ਪਹਿਲੇ ਦੋ ਗੇੜਾਂ ਵਿੱਚ 10-9 ਦੇ ਸਕੋਰ ਨਾਲ ਦਬਦਬਾ ਬਣਾਇਆ ਪਰ ਪੌਲ (Jake Paul) ਨੇ ਜ਼ੋਰਦਾਰ ਵਾਪਸੀ ਕੀਤੀ। ਤੀਜੇ ਅਤੇ ਚੌਥੇ ਰਾਊਂਡ ਤੱਕ ਪੌਲ (Jake Paul) ਨੇ ਸਕੋਰ 38-38 ਨਾਲ ਬਰਾਬਰ ਕਰ ਲਿਆ ਸੀ। ਪੰਜਵੇਂ ਗੇੜ ਵਿੱਚ ਇੱਕ ਸ਼ਕਤੀਸ਼ਾਲੀ ਓਵਰਹੈਂਡ ਪੰਚ ਨੇ ਮੈਚ ਨੂੰ ਨਿਰਣਾਇਕ ਤੌਰ ‘ਤੇ ਪੌਲ (Jake Paul) ਦੇ ਹੱਕ ਵਿੱਚ ਬਦਲ ਦਿੱਤਾ। ਪੌਲ ਨੇ ਆਖ਼ਰੀ ਚਾਰ ਰਾਊਂਡ ਜਿੱਤ ਕੇ ਜਿੱਤ ਪੱਕੀ ਕੀਤੀ।
ਇਹ ਟਾਇਸਨ (Mike Tyson) ਦੇ ਕਰੀਅਰ ਦੀ ਸੱਤਵੀਂ ਹਾਰ ਹੈ। ਉਨ੍ਹਾਂ ਦਾ ਆਖਰੀ ਪੇਸ਼ੇਵਰ ਮੈਚ 2005 ਵਿੱਚ ਕੇਵਿਨ ਮੈਕਬ੍ਰਾਈਡ ਦੇ ਖਿਲਾਫ ਸੀ, ਜੋ ਵੀ ਹਾਰ ਨਾਲ ਖਤਮ ਹੋਇਆ। ਇਸ ਫਾਈਟ ਦੇ ਨਾਲ ਟਾਇਸਨ (Mike Tyson) ਨੂੰ $20 ਮਿਲੀਅਨ ਦੀ ਕਮਾਈ ਹੋਈ, ਜਦੋਂ ਕਿ ਪੌਲ (Jake Paul) ਨੇ $40 ਮਿਲੀਅਨ ਦੀ ਕਮਾਈ ਕੀਤੀ ਹੈ। ਜੇਕ ਪੌਲ (Jake Paul), ਜੋ 2020 ਵਿੱਚ ਯੂਟਿਊਬਰ ਤੋਂ ਪੇਸ਼ੇਵਰ ਮੁੱਕੇਬਾਜ਼ ਬਣੇ ਸੀ, ਹੁਣ 12 ਫਾਈਟਸ ਵਿੱਚ 11 ਜਿੱਤਾਂ ਦਾ ਰਿਕਾਰਡ ਰੱਖਦੇ ਹਨ। ਇਸ ਦੌਰਾਨ, ਟਾਇਸਨ (Mike Tyson) ਦੇ ਸ਼ਾਨਦਾਰ ਕਰੀਅਰ ਵਿੱਚ 50 ਜਿੱਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 44 ਨਾਕਆਊਟ ਰਾਹੀਂ, ਅਤੇ 1987 ਵਿੱਚ ਸਿਰਫ਼ 20 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੇ ਹੈਵੀਵੇਟ ਚੈਂਪੀਅਨ ਹੋਣ ਦਾ ਮਾਣ ਰੱਖਦੇ ਹਨ।
ਟਾਇਸਨ (Mike Tyson)-ਪੌਲ (Jake Paul) ਮੁਕਾਬਲੇ ਤੋਂ ਪਹਿਲਾਂ, ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ ਛੇ ਗੇੜ ਦੇ ਸੁਪਰ ਮਿਡਲਵੇਟ ਮੈਚ ਵਿੱਚ ਬ੍ਰਾਜ਼ੀਲ ਦੇ ਵਿੰਡਰਸਨ ਨੂਨਸ ਨੂੰ ਹਰਾਇਆ। ਗੋਇਟ, ਇੱਕ ਸਾਬਕਾ WBC ਏਸ਼ੀਅਨ ਚੈਂਪੀਅਨ ਹਨ ਤੇ ਉਨ੍ਹਾਂ ਨੇ ਲੜਾਈ ਵਿੱਚ ਦਬਦਬਾ ਬਣਾਇਆ ਤੇ ਆਪਣੇ ਪੇਸ਼ੇਵਰ ਰਿਕਾਰਡ ਨੂੰ 18 ਜਿੱਤਾਂ ਤੱਕ ਵਧਾ ਦਿੱਤਾ।
ਟਾਇਸਨ (Mike Tyson) ਦੀ ਗੱਲ ਕਰੀਏ ਤਾਂ ਟਾਇਸਨ (Mike Tyson) ਦਾ ਕਰੀਅਰ ਲਾਈਮਲਾਈਟ ਅਤੇ ਵਿਵਾਦਾਂ ਦਾ ਮਿਸ਼ਰਣ ਰਿਹਾ ਹੈ। 18 ਸਾਲ ਦੀ ਉਮਰ ਵਿੱਚ ਪੇਸ਼ੇਵਰ ਮੁੱਕੇਬਾਜ਼ੀ ਸ਼ੁਰੂ ਕਰਦੇ ਹੋਏ, ਉਨ੍ਹਾਂ ਨੇ 1981 ਅਤੇ 1982 ਵਿੱਚ ਜੂਨੀਅਰ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਅਤੇ ਜਲਦੀ ਹੀ ਇੱਕ ਪ੍ਰਭਾਵਸ਼ਾਲੀ ਮੁੱਕੇਬਾਜ਼ ਬਣ ਗਏ। ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਵਿਵਹਾਰ ਅਕਸਰ ਸੁਰਖੀਆਂ ਵਿੱਚ ਰਹੇ ਹਨ, ਜਿਸ ਵਿੱਚ 1992 ਵਿੱਚ ਬਲਾਤਕਾਰ ਦੀ ਸਜ਼ਾ ਅਤੇ ਇਵੇਂਡਰ ਹੋਲੀਫੀਲਡ ਨਾਲ 1997 ਵਿੱਚ ਕੰਨ ਕੱਟਣ ਵਾਲੀ ਘਟਨਾ ਸ਼ਾਮਲ ਹੈ।
ਮਾਈਕ ਟਾਇਸਨ (Mike Tyson) ਦੀ ਨਿੱਜੀ ਜ਼ਿੰਦਗੀ ਇੰਨੀ ਸਫਲ ਨਹੀਂ ਰਹੀ ਹੈ। ਮਾਈਕ ਟਾਇਸਨ (Mike Tyson) ਹੁਣ ਤੱਕ ਤਿੰਨ ਵਾਰ ਵਿਆਹ ਕਰ ਚੁੱਕੇ ਹਨ ਅਤੇ ਅੱਠ ਬੱਚਿਆਂ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਪਹਿਲਾ ਵਿਆਹ 1988 ਵਿੱਚ ਅਭਿਨੇਤਰੀ ਰੌਬਿਨ ਗਿਵੇਂਸ ਨਾਲ ਕੀਤਾ ਪਰ ਇੱਕ ਸਾਲ ਦੇ ਅੰਦਰ ਹੀ ਉਹਨਾਂ ਦਾ ਵਿਆਹ ਟੁੱਟ ਗਿਆ। ਫਿਰ 1997 ਵਿੱਚ, ਟਾਇਸਨ ਨੇ ਮੋਨਿਕਾ ਟਰਨਰ, ਜੋ ਕਿ ਪੇਸ਼ੇ ਤੋਂ ਇੱਕ ਡਾਕਟਰ ਸੀ, ਨਾਲ ਵਿਆਹ ਕੀਤਾ। ਬਾਅਦ ਵਿੱਚ 2003 ਵਿੱਚ, ਟਾਇਸਨ ਨੇ ਮੋਨਿਕਾ ਨਾਲ ਵੀ ਬ੍ਰੇਕਅੱਪ ਕਰ ਲਿਆ। ਸਾਲ 2009 ਵਿੱਚ, ਟਾਇਸਨ ਨੇ ਐਲ. ਸਪਾਈਸਰ ਨਾਲ ਵਿਆਹ ਕੀਤਾ ਜੋ ਅੱਜ ਵੀ ਕਾਇਮ ਹੈ। ਬਾਕਸਿੰਗ ਰਿੰਗ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਟਾਇਸਨ ਨੂੰ ‘ਆਇਰਨ ਮਾਈਕ’, ‘ਕਿਡ ਡਾਇਨਾਮਾਈਟ’ ਅਤੇ ‘ਦਿ ਬੈਡੈਸਟ ਮੈਨ ਆਨ ਦਿ ਪਲੈਨੇਟ’ ਵਰਗੇ ਨਾਂ ਮਿਲੇ ਹਨ।