Entertainment

Diljit Dosanjh ਨੇ ਬਦਲੇ ਅਪਣੇ ਹਿੱਟ ਗੀਤਾਂ ਦੇ ਬੋਲ, Video ਦੇਖ ਫੈਨਜ਼ ਹੋਏ ਹੈਰਾਨ

ਗਾਇਕ ਦਿਲਜੀਤ ਦੋਸਾਂਝ ਆਪਣੇ ਚੱਲ ਰਹੇ ਦਿਲ-ਲੁਮਿਨਾਤੀ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸੇ ਵਿਚਾਲੇ ਗਾਇਕ ਨੇ 15 ਨਵੰਬਰ ਨੂੰ ਹੈਦਰਾਬਾਦ ਵਿੱਚ ਕੰਸਰਟ ਨਾਲ ਰੌਣਕਾਂ ਲਗਾਈਆਂ। ਪਰ ਇਸ ਤੋਂ ਪਹਿਲਾਂ ਦਿਲਜੀਤ ਨੂੰ ਵੱਡਾ ਝਟਕਾ ਲੱਗਾ ਸੀ। ਦੱਸ ਦੇਈਏ ਕਿ ਤੇਲੰਗਾਨਾ ਸਰਕਾਰ ਨੇ ਕੰਸਰਟ ਵਿੱਚ ਉਨ੍ਹਾਂ ਦੁਆਰਾ ਗਾਏ ਜਾਣ ਵਾਲੇ ਕਈ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

ਇਸ਼ਤਿਹਾਰਬਾਜ਼ੀ

ਗੀਤਾਂ ਦੇ ਬਦਲੇ ਬੋਲ

ਜਿਸ ਤੋਂ ਬਾਅਦ ਦਿਲਜੀਤ ਨੇ ਹੈਦਰਾਬਾਦ ਕੰਸਰਟ ਵਿੱਚ ਆਪਣੇ ਗੀਤਾਂ ਵਿੱਚ ਬਦਲਾਅ ਕੀਤਾ ਅਤੇ ਫੈਨਜ਼ ਦਾ ਮਨ ਮੋਹ ਲਿਆ। ਗਾਇਕ ਦੀ ਕੰਸਰਟ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਤੇਲੰਗਾਨਾ ਸਰਕਾਰ ਦੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਗੀਤਾਂ ਵਿੱਚ ਬਦਲਾਅ ਕੀਤਾ ਸੀ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਦੂਜੀ ਵੀਡਿਓ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਨੇ 5 ਤਾਰਾਂ ਠੇਕੇ ਉੱਤੇ ਦੀ ਜਗ੍ਹਾ 5 ਤਾਰਾ ਹੋਟਲ ‘ਚ ਗਾਇਆ ਹੈ। ਇਹ ਵੀਡਿਓ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਗਾਇਕ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ।

ਹਿੰਸਾ, ਨਸ਼ੇ ਅਤੇ ਸ਼ਰਾਬ ਵਾਲੇ ਗੀਤਾਂ ‘ਤੇ ਪਾਬੰਦੀ ਤੁਹਾਡੀ ਜਾਣਕਾਰੀ ਲਈ, ਤੇਲੰਗਾਨਾ ਸਰਕਾਰ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਦਿਲਜੀਤ ਨੂੰ ਹੈਦਰਾਬਾਦ ਵਿੱਚ ਆਪਣੇ ਸੰਗੀਤ ਸਮਾਰੋਹ ਦੌਰਾਨ ਹਿੰਸਾ, ਨਸ਼ਿਆਂ ਅਤੇ ਸ਼ਰਾਬ ਦਾ ਜ਼ਿਕਰ ਕਰਦੇ ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਹਿਲਾ ਅਤੇ ਬਾਲ ਕਲਿਆਣ ਵਿਭਾਗ, ਅਪਾਹਜ ਅਤੇ ਸੀਨੀਅਰ ਸਿਟੀਜ਼ਨਜ਼ (ਰੰਗਾਰੇਡੀ ਜ਼ਿਲ੍ਹਾ) ਵੱਲੋਂ ਜਾਰੀ ਨੋਟਿਸ ਵਿੱਚ ਉਸ ਨੂੰ ਆਪਣੇ ਸ਼ੋਅ ਦੌਰਾਨ ਬੱਚਿਆਂ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button