ai teacher speaks 32 languages came to punjab, sangrur,mv – News18 ਪੰਜਾਬੀ
ਰਿਪੋਰਟ/ ਚਰਨਜੀਵ ਕੌਸ਼ਲ
ਇਨਸਾਨਾਂ ਵਾਂਗ ਸਾੜੀ ਪਹਿਨੇ ਕਲਾਸ ਰੂਪ ਦੇ ਵਿੱਚ ਖੜ੍ਹੀ ਇਹ ਇੱਕ AI ਟੀਚਰ ਹੈ, ਜੋ ਬਿਲਕੁਲ ਮਨੁੱਖੀ ਅਧਿਆਪਕ ਦੀ ਤਰ੍ਹਾਂ ਬਣਾਈ ਗਈ ਹੈ। ਵੱਡੀ ਗੱਲ ਇਹ ਹੈ ਕਿ ਇਹ ਏਆਈ ਟੀਚਰ 32 ਭਾਸ਼ਾਵਾਂ ਬੋਲ ਸਕਦੀ ਹੈ। ਬੱਚਿਆਂ ਦੇ ਔਖੇ ਵਿਸ਼ਿਆਂ ਨੂੰ ਆਸਾਨੀ ਨਾਲ ਪੜਾ ਸਕਦੀ ਹੈ ਤੇ ਕਿਸੇ ਮਨੁਖੀ ਅਧਿਆਪਕ ਦੀ ਛੁੱਟੀ ‘ਤੇ ਉਸ ਦੀ ਥਾਂ ਵੀ ਲੈ ਸਕਦੀ ਹੈ। ਇਸ ਏਆਈ ਟੀਚਰ ਦਾ ਨਾਮ ਆਈਰਿਸ ਕੌਰ ਰੱਖਿਆ ਗਿਆ ਹੈ।
ਨੌਰਥ ਇੰਡੀਆ ਦੀ ਪਹਿਲਾ AI ਰੋਬਟ ਟੀਚਰ ਹੈ ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਕੂਲ ਵਿੱਚ ਪਹੁੰਚੀ ਹੈ। ਸੰਗਰੂਰ ਦੇ ਇੱਕ ਨਿਜੀ ਸਕੂਲ ਦੇ ਵਿੱਚ ਇਸ AI ਟੀਚਰ ਨੂੰ ਦੇਖ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਭਰ ਗਿਆ। ਹਰ ਕੋਈ ਬੜੇ ਗੌਰ ਨਾਲ ਇਸ AI ਟੀਚਰ ਨੂੰ ਦੇਖ ਰਿਹਾ ਸੀ। ਡਾ. ਜਗਜੀਤ ਸਿੰਘ ਨੇ AI ਰੋਬਟ ਟੀਚਰ ਦੇ ਸੰਬੰਧਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ AI ਟੀਚਰ ਦਾ ਨਾਮ IRIS ਕੌਰ ਰੱਖਿਆ ਹੈ।
ਉਨਾਂ ਦੱਸਿਆ ਕਿ ਜਦੋਂ ਕੋਈ ਸਕੂਲ ਵਿੱਚੋਂ ਟੀਚਰ ਛੁੱਟੀ ਲੈ ਜਾਂਦਾ ਸੀ ਤਾਂ ਉਸ ਨਾਲ ਬੱਚਿਆਂ ਦੀ ਪੜ੍ਹਾਈ ‘ਤੇ ਮਾੜਾ ਅਸਰ ਪੈਂਦਾ ਸੀ। ਹੁਣ AI ਰੋਬੋਟ ਟੀਚਰ ਦੀ ਘਾਟ ਨੂੰ ਪੂਰੀ ਕਰੇਗੀ ਤੇ ਕਲਾਸ ‘ਚ ਬੱਚਿਆਂ ਨੂੰ ਪੜ੍ਹਾਇਆ ਕਰੇਗੀ। ਮਿਸਯੂਜ ਹੋਣ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਸੈਟੇਲਾਈਟ ਨਾਲ ਜੋੜਿਆ ਗਿਆ ਹੈ। ਕੋਈ ਵੀ ਸਵਾਲ ਪੁੱਛੇ ਜਾਣ ਦੇ ਪੰਜ ਸਕਿੰਟਾਂ ਬਾਅਦ ਇਹ ਉਸ ਦਾ ਜਵਾਬ ਦਿੰਦੀ ਹੈ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਵਿੱਚ 32 ਭਾਸ਼ਾਵਾਂ ਅਪਲੋਡ ਹਨ ਤੇ ਆਉਣ ਵਾਲੇ ਟਾਈਮ ਵਿੱਚ ਆਲ ਵਰਲਡ ਦੀਆਂ ਭਾਸ਼ਾਵਾਂ ਇਸ ਵਿੱਚ ਡਾਊਨਲੋਡ ਹੋ ਜਾਣਗੀਆਂ। ਜਦੋਂ ਵੀ ਕੋਈ ਬੱਚਾ ਇਸ ਨੂੰ ਸਵਾਲ ਕਰੇਗਾ ਤਾਂ ਉਸ ਦਾ ਜਵਾਬ ਸਪੀਚ ਰਾਹੀਂ ਤੇ ਪਿੱਛੇ ਲੱਗੀ LCD ‘ਤੇ ਵੀ ਦਿਖਾਈ ਦੇਵੇਗਾ, ਜਿਸ ਨਾਲ ਬੱਚਿਆਂ ਨੂੰ ਸਮਝਾਉਣਾ ਬਹੁਤ ਹੀ ਆਸਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਬੱਚਿਆਂ ਨੂੰ ਆਧੁਨਿਕ ਤਕਨੀਕ ਦਾ ਹਾਣੀ ਬਣਾਇਆ ਜਾਵੇ ਤੇ ਉਸ ਦੀ ਸਹੀਂ ਵਰਤੋਂ ਬਾਰੇ ਦੱਸਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਨੂੰ ਹੋਰ ਵੀ ਵਧੀਆ ਤਕਨੀਕ ਨਾਲ ਜਾਣੂ ਕਰਵਾਇਆ ਜਾਵੇਗਾ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।