15 ਦਿਨ ਪਹਿਲਾਂ ਖਰੀਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ, ਚਾਚੇ-ਭਤੀਜੇ ਦੀ ਮੌਤ

ਪੰਦਰਾਂ ਦਿਨ ਪਹਿਲਾਂ ਖਰੀਦੀ ਨਵੀਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਚਾਚੇ-ਭਤੀਜੇ ਦੀ ਮੌਤ ਹੋ ਗਈ ਹੈ। ਕਾਰ ਦੇ ਪਰਖੱਚੇ ਉੱਡ ਗਏ। ਮਾਮਲਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦਾ ਹੈ। ਇੱਥੇ ਇੱਕ ਕਾਰ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਰੋਹੜੂ ਦੇ ਚੜਗਾਓਂ ਅਧੀਨ ਪੈਂਦੇ ਪਿੰਡ ਬਡਿਆਰਾ ਦੀ ਜਾਲਵਾੜੀ ਰੋਡ ਉਤੇ ਵਾਪਰੀ। ਕਾਰ ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਵਾਪਰਿਆ। ਜਦੋਂ ਆਲਟੋ ਕਾਰ ਜਾਂਗਲਾ ਦੇ ਗਡਿਆਰਾ-ਜਾਲਵਾੜੀ ਰੋਡ ‘ਤੇ ਜਾਂਗਲਾ ਵੱਲ ਜਾ ਰਹੀ ਸੀ ਤਾਂ ਅਚਾਨਕ ਡਰਾਈਵਰ ਕਾਰ ‘ਤੇ ਕਾਬੂ ਗੁਆ ਬੈਠੇ ਅਤੇ ਕਾਰ ਸੜਕ ਉਤੇ ਪਲਟੀ ਗਈ ਅਤੇ ਸੇਬਾਂ ਦੇ ਬਾਗ ‘ਚ ਜਾ ਪਹੁੰਚੀ। ਕਾਰ ‘ਚ ਸਿਰਫ਼ ਦੋ ਲੋਕ ਹੀ ਸਨ ਅਤੇ ਇਨ੍ਹਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਮਾਨ ਸਿੰਘ ਠਾਕੁਰ (52) ਵਾਸੀ ਝਲਵਾੜੀ ਅਤੇ ਹੇਮ ਸਿੰਘ (33) ਵਾਸੀ ਤਹਿਸੀਲ ਰੋਹੜੂ, ਸ਼ਿਮਲਾ ਵਜੋਂ ਹੋਈ ਹੈ। ਇਹ ਦੋਵੇਂ ਚਾਚਾ-ਭਤੀਜੇ ਸਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਮਹੀਨੇ ਸ਼ਿਮਲਾ ਵਿੱਚ ਕਈ ਹਾਦਸੇ ਹੋਏ ਹਨ।
- First Published :