ਸਸਤੇ ਰੀਚਾਰਜ ਦੇ ਚੱਕਰ ‘ਚ ਕਰਵਾ ਰਹੇ ਹੋ ਸਿਮ ਪੋਰਟ ?, Jio ਅਤੇ Airtel ਯੂਜ਼ਰਸ ਜਾਣ ਲੈਣ ਇਹ 3 ਗੱਲਾਂ
ਇੱਕ ਸਿਮ ਕਾਰਡ ਤੋਂ ਦੂਜੇ ਸਿਮ ਕਾਰਡ ਵਿੱਚ ਬਦਲਣ ਪਿੱਛੇ ਕੀ ਕਾਰਨ ਹੋ ਸਕਦਾ ਹੈ? ਸ਼ਾਇਦ ਤੁਸੀਂ ਇਸ ਦਾ ਜਵਾਬ ਇਹ ਦਿਓਗੇ ਕਿ ਸਿਮ ਪੋਰਟ ਦਾ ਕਾਰਨ ਬਿਹਤਰ ਨੈੱਟਵਰਕ ਦੀਆਂ ਸੁਵਿਧਾਵਾਂ ਜਾਂ ਸਸਤੇ ਰੀਚਾਰਜ ਪਲਾਨ ਨੂੰ ਅਪਨਾਉਣਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਸ਼ਾਇਦ ਹੀ ਕੋਈ ਕਾਰਨ ਹੋਵੇ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਪੋਰਟ ਕਰਨ ਬਾਰੇ ਸੋਚ ਰਹੇ ਹੋ। ਖੈਰ, ਸਿਮ ਪੋਰਟ ਦਾ ਕਾਰਨ ਜੋ ਵੀ ਹੋ, ਜੇਕਰ ਤੁਸੀਂ ਇਸ ਬਾਰੇ ਸੋਚਿਆ ਹੈ ਤਾਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਬਾਅਦ ਵਿਚ ਪਛਤਾਉਣ ਤੋਂ ਬਚ ਸਕੋ। ਜੇਕਰ ਤੁਸੀਂ ਏਅਰਟੈੱਲ ਜਾਂ ਰਿਲਾਇੰਸ ਜੀਓ ਯੂਜ਼ਰ ਹੋ ਅਤੇ ਆਪਣਾ ਸਿਮ ਬਦਲਣ ਬਾਰੇ ਸੋਚ ਰਹੇ ਹੋ, ਤਾਂ ਆਓ ਜਾਨ 3 ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਜਾਣ ਲੈਂਦੇ ਹਾਂ।
ਨੈੱਟਵਰਕ ਦੀ ਉਪਲਬਧਤਾ ਵੱਲ ਦਿਓ ਧਿਆਨ…
ਭਾਵੇਂ ਤੁਸੀਂ ਏਅਰਟੈੱਲ ਉਪਭੋਗਤਾ ਹੋ ਜਾਂ ਰਿਲਾਇੰਸ ਜਿਓ ਸਿਮ ਦੀ ਵਰਤੋਂ ਕਰਦੇ ਹੋ, ਤੁਹਾਨੂੰ ਪੋਰਟ ਕਰਨ ਤੋਂ ਪਹਿਲਾਂ ਨੈੱਟਵਰਕ ਦੀ ਉਪਲਬਧਤਾ ਦੀ ਜਾਂਚ ਕਰਨੀ ਚਾਹੀਦੀ ਹੈ। ਦੋਵੇਂ ਟੈਲੀਕਾਮ ਕੰਪਨੀਆਂ ਸਭ ਤੋਂ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਹਨ ਅਤੇ ਹਰ ਖੇਤਰ ਵਿੱਚ ਨੈਟਵਰਕ ਪ੍ਰਦਾਨ ਕਰਨ ਦਾ ਦਾਅਵਾ ਕਰਦੀਆਂ ਹਨ। ਹਾਲਾਂਕਿ, ਤੁਹਾਨੂੰ ਸਿਮ ਪੋਰਟ ਕਰਨ ਤੋਂ ਪਹਿਲਾਂ ਆਪਣੇ ਖੇਤਰ ਵਿੱਚ ਨੈੱਟਵਰਕ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਨੈੱਟਵਰਕ ਦੀ ਸਹੀ ਰੇਂਜ ਨਹੀਂ ਹੈ, ਤਾਂ ਤੁਹਾਡੇ ਲਈ ਇੰਟਰਨੈੱਟ ਅਤੇ ਕਾਲਿੰਗ ਵਰਗੀਆਂ ਸਹੂਲਤਾਂ ਦਾ ਲਾਭ ਲੈਣਾ ਸੰਭਵ ਨਹੀਂ ਹੋਵੇਗਾ।
ਰੀਚਾਰਜ ਪਲਾਨ ‘ਤੇ ਵੀ ਦਿਓ ਧਿਆਨ…
ਨੈੱਟਵਰਕਦ ਦੀ ਉਪਲਬਧਤਾ ਦੀ ਜਾਂਚ ਕਰਨ ਤੋਂ ਬਾਅਦ, ਦੋਵਾਂ ਟੈਲੀਕਾਮ ਦੇ ਰੀਚਾਰਜ ਪਲਾਨ ਦੀ ਤੁਲਨਾ ਕਰੋ। ਕਿਹੜੀ ਕੰਪਨੀ ਕਿੰਨੇ ਰੁਪਏ ਵਿੱਚ ਕਿੰਨੇ ਦਿਨਾਂ ਲਈ ਕਾਲਿੰਗ, ਇੰਟਰਨੈੱਟ ਆਦਿ ਦੀ ਸਹੂਲਤ ਦੇ ਰਹੀ ਹੈ? ਇਸ ਵੱਲ ਧਿਆਨ ਦਿਓ। ਇਹ ਵੀ ਚੈੱਕ ਕਰੋ ਕਿ ਕੀ ਤੁਹਾਨੂੰ ਰੀਚਾਰਜ ਦੇ ਨਾਲ ਘੱਟ ਕੀਮਤ ‘ਤੇ ਮੁਫਤ OTT ਸਬਸਕ੍ਰਿਪਸ਼ਨ ਮਿਲ ਰਿਹਾ ਹੈ ਜਾਂ ਨਹੀਂ? ਇਸ ਤੋਂ ਬਾਅਦ ਹੀ ਤੁਸੀਂ ਏਅਰਟੈੱਲ ਤੋਂ ਜਿਓ ਜਾਂ ਜੀਓ ਤੋਂ ਏਅਰਟੈੱਲ ‘ਚ ਸਵਿੱਚ ਕਰਨ ਬਾਰੇ ਸੋਚ ਸਕਦੇ ਹੋ।
ਮੋਬਾਈਲ ਨੰਬਰ ਪੋਰਟ ਦੀ ਪ੍ਰਕਿਰਿਆ ਅਤੇ ਸਮਾਂ…
ਜੇਕਰ ਤੁਸੀਂ ਜਲਦੀ ਤੋਂ ਜਲਦੀ ਨੰਬਰ ਪੋਰਟ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਤੌਰ ‘ਤੇ ਨੋਟ ਕਰੋ ਕਿ ਜਿਓ ਅਤੇ ਏਅਰਟੈੱਲ ਵਿਚਕਾਰ ਕਿਹੜੀ ਕੰਪਨੀ ਘੱਟ ਸਮੇਂ ਵਿੱਚ ਸਿਮ ਪੋਰਟ ਕਰ ਰਹੀ ਹੈ। Jio ਤੋਂ Airtel ਤੱਕ ਨੰਬਰ ਪੋਰਟ ਲਈ 7 ਦਿਨ ਲੱਗਦੇ ਹਨ। ਇਸ ਪ੍ਰਕਿਰਿਆ ਲਈ ਮੁਫਤ ਸਹੂਲਤ ਉਪਲਬਧ ਹੈ।
ਇਸ ਤੋਂ ਇਲਾਵਾ ਕਈ ਵਾਰ 19 ਰੁਪਏ ਦਾ ਭੁਗਤਾਨ ਵੀ ਕਰਨਾ ਪੈਂਦਾ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਜਿਸ ਨੰਬਰ ਨੂੰ ਪੋਰਟ ਕਰਨ ਬਾਰੇ ਸੋਚ ਰਹੇ ਹੋ, ਉਸ ਦੀ ਵਰਤੋਂ ਘੱਟੋ-ਘੱਟ 90 ਦਿਨਾਂ ਲਈ ਹੋਣੀ ਚਾਹੀਦੀ ਹੈ, ਯਾਨੀ ਨੰਬਰ 3 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਹੀ ਤੁਸੀਂ ਨੰਬਰ ਨੂੰ ਪੋਰਟ ਕਰਵਾ ਸਕੋਗੇ।