ਅਜਿਹਾ ਕੀ ਕੀਤਾ ਕਿ ਦੇਣੇ ਪੈਣਗੇ 7,100 ਕਰੋੜ ਰੁਪਏ, ਇੱਕ ਗਲਤੀ ਕਾਰਨ ਯੂਰਪ ਨੇ ਦਬੋਚਿਆ – News18 ਪੰਜਾਬੀ
ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦਾ ਚਹੇਤਾ ਬਣ ਚੁੱਕੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਆਪਣੀ ਇਕ ਗਲਤੀ ਦੀ ਹਜ਼ਾਰਾਂ ਕਰੋੜਾਂ ਰੁਪਏ ਦੀ ਸਜ਼ਾ ਭੁਗਤਣੀ ਪਵੇਗੀ। ਯੂਰਪੀਅਨ ਕਮਿਸ਼ਨ ਨੇ ਫੇਸਬੁੱਕ ਦੀ ਮੂਲ ਕੰਪਨੀ ਮੇਟ ‘ਤੇ 840 ਮਿਲੀਅਨ ਡਾਲਰ (ਕਰੀਬ 7,100 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਫੇਸਬੁੱਕ ਦੁਆਰਾ ਉਪਭੋਗਤਾਵਾਂ ਨੂੰ ਜ਼ਬਰਦਸਤੀ ਇਸ਼ਤਿਹਾਰ ਦਿਖਾਉਣ ਲਈ ਲਗਾਇਆ ਗਿਆ ਹੈ, ਜੋ ਕਿ ਫੇਸਬੁੱਕ ਮਾਰਕੀਟਪਲੇਸ ਦਾ ਹਿੱਸਾ ਹੈ।
ਯੂਰੋਪੀਅਨ ਕਮਿਸ਼ਨ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਫੇਸਬੁੱਕ ਨੇ ਈਯੂ ਦੇ ਐਂਟੀਟਰਸਟ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੰਪਨੀ ਨੇ ਆਪਣੇ ਆਨਲਾਈਨ ਕਲਾਸੀਫਾਈਡ ਐੱਡ ਸਰਵਿਸ ਮਾਰਕੀਟਪਲੇਸ ਨੂੰ ਕੰਪਨੀ ਦੇ ਪਰਸਨਲ ਸੋਸ਼ਲ ਨੈੱਟਵਰਕ ਤੇ ਦਿਖਾਇਆ ਹੈ।
ਜੋ ਕਿ ਮਾਰਕੀਟ ਮੁਕਾਬਲੇ ਦੇ ਵਿਰੁੱਧ ਹੈ. ਇਸ ਨਾਲ ਹੋਰ ਆਨਲਾਈਨ ਵਰਗੀਕ੍ਰਿਤ ਵਿਗਿਆਪਨ ਸੇਵਾ ਪ੍ਰਦਾਤਾਵਾਂ ਨੂੰ ਨੁਕਸਾਨ ਹੋਇਆ ਹੈ। ਇਸ ਕਾਰਨ ਦੂਸਰੀਆਂ ਕੰਪਨੀਆਂ ਨੂੰ ਬਾਜ਼ਾਰ ਵਿੱਚ ਪਹੁੰਚ ਹਾਸਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫੇਸਬੁੱਕ ਨੇ ਕੀ ਕਿਹਾ ?
ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਇਸ ਆਦੇਸ਼ ਦੇ ਖਿਲਾਫ ਅਪੀਲ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਇਸ ਮਸਲੇ ਦੇ ਹੱਲ ਲਈ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਰਕੀਟ ਅਨੁਸਾਰ ਕੰਮ ਕਰਨ ਦੀ ਗੱਲ ਵੀ ਕਹੀ। ਯੂਰਪੀ ਕਮਿਸ਼ਨ ਨੇ ਇਹ ਫੈਸਲਾ ਫੇਸਬੁੱਕ ਖਿਲਾਫ ਸ਼ਿਕਾਇਤ ਮਿਲਣ ਦੇ ਦੋ ਸਾਲ ਬਾਅਦ ਸੁਣਾਇਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਫੇਸਬੁੱਕ ਮਾਰਕਿਟ ਪਲੇਸ ਰਾਹੀਂ ਦੇ ਜ਼ਰੀਏ ਬਜ਼ਾਰ ਮੁਕਾਬਲੇ ਨੂੰ ਵਿਗਾੜਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਫੇਸਬੁੱਕ ਬਾਜ਼ਾਰ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੰਪਨੀ ਨੇ ਦਿੱਤੀ ਦਲੀਲ…
ਮੇਟਾ ਨੇ ਆਪਣੇ ਬਚਾਅ ਵਿਚ ਕਿਹਾ ਹੈ ਕਿ ਯੂਰਪੀਅਨ ਕਮਿਸ਼ਨ ਮਾਰਕੀਟ ਪਲੇਸ ਦੇ ਜ਼ਰੀਏ ਵਿਚ ਬਾਜ਼ਾਰ ਮੁਕਾਬਲੇਬਾਜ਼ੀ ਨੂੰ ਵਿਗਾੜਨ ਦਾ ਦੋਸ਼ ਲਗਾਉਂਦਾ ਹੈ, ਪਰ ਹੁਣ ਤੱਕ ਇਕ ਵੀ ਅਜਿਹਾ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ ਜੋ ਇਹ ਸਾਬਤ ਕਰਦਾ ਹੈ ਕਿ ਕੰਪਨੀ ਦੀ ਵਜ੍ਹਾ ਕਾਰਨ ਮੁਕਾਬਲੇਬਾਜ਼ਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਇਆ ਹੈ। ਇਸ ਲਈ ਕੰਪਨੀ ਇਸ ਫੈਸਲੇ ਖਿਲਾਫ ਅੱਗੇ ਅਪੀਲ ਕਰਨ ਦੀ ਤਿਆਰੀ ਕਰ ਰਹੀ ਹੈ।