Navjot Singh Sidhu ਨੇ ਕਿਉਂ ਛੱਡਿਆ ਕਪਿਲ ਸ਼ਰਮਾ ਸ਼ੋਅ? 5 ਸਾਲਾਂ ਬਾਅਦ ਤੋੜੀ ਚੁੱਪੀ
‘ਦ ਕਪਿਲ ਸ਼ਰਮਾ ਸ਼ੋਅ’ ‘ਚ ‘ਚੱਕ ਦੇ ਫੱਟੇ’, ‘ਗੁਰੂ’ ਵਰਗੇ ਸਬਦਾਂ ਨਾਲ ਲੋਕਾਂ ਨੂੰ ਹਸਾਉਣ ਵਾਲੇ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਕਪਿਲ ਨਾਲ ਨਜ਼ਰ ਆਉਣ ਵਾਲੇ ਹਨ। ਪਰ, ਇਸ ਵਾਰ ਉਹ ਸ਼ੋਅ ‘ਚ ਜੱਜ ਦੇ ਰੂਪ ‘ਚ ਨਹੀਂ ਸਗੋਂ ਮਹਿਮਾਨ ਦੇ ਰੂਪ ‘ਚ ਨਜ਼ਰ ਆਉਣਗੇ। ਉਨ੍ਹਾਂ ਨੇ 2019 ਵਿੱਚ ਅਚਾਨਕ ਸ਼ੋਅ ਛੱਡ ਦਿੱਤਾ ਸੀ? ਪਰ ਸਿੱਧੂ ਨੇ ਅਜਿਹਾ ਕਿਉਂ ਕੀਤਾ? ਇਸ ਦੇ ਪਿੱਛੇ ਦਾ ਕਾਰਨ ਅੱਜ ਤੱਕ ਸਾਹਮਣੇ ਨਹੀਂ ਆਇਆ ਹੈ। ਪਰ ਹੁਣ ਕਰੀਬ 5 ਸਾਲ ਬੀਤ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਦੇ ਪਿੱਛੇ ਦੀ ਵਜ੍ਹਾ ਦੱਸੀ ਹੈ।
ਕਾਮੇਡੀਅਨ ਨੈੱਟਫਲਿਕਸ ‘ਤੇ ਆਪਣੇ ਨਵੇਂ ਸ਼ੋਅ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਨਾਲ ਵਾਪਸੀ ਕਰ ਰਹੇ ਹਨ। ਜਿੱਥੇ ਉਨ੍ਹਾਂ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ। ਨਵਜੋਤ ਸਿੰਘ ਸਿੱਧੂ ਨੇ ਦ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਕਾਰਨ ਕੁਝ ਸਿਆਸੀ ਕਾਰਨਾਂ ਦਾ ਹਵਾਲਾ ਦਿੱਤਾ, ਹਾਲਾਂਕਿ ਉਨ੍ਹਾਂ ਇਸ ਮਾਮਲੇ ‘ਤੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ‘ਦਿ ਗ੍ਰੇਨ ਟਾਕ ਸ਼ੋਅ’ ‘ਚ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਇਸ ਦੇ ਪਿੱਛੇ ਕੁਝ ਸਿਆਸੀ ਕਾਰਨ ਸਨ। ਕੁਝ ਨਿੱਜੀ ਕਾਰਨ ਵੀ ਸਨ।
ਕਪਿਲ ਨਾਲ ਹੈ ਖਾਸ ਪਿਆਰ
ਗੱਲਬਾਤ ਵਿੱਚ, ਉਨ੍ਹਾਂ ਨੇ ਕਪਿਲ ਸ਼ਰਮਾ ਨਾਲ ਕੰਮ ਕਰਨ ਦੀਆਂ ਆਪਣੀਆਂ ਯਾਦਾਂ ਨੂੰ ਅੱਗੇ ਸਾਂਝਾ ਕੀਤਾ ਅਤੇ ਕਾਮੇਡੀਅਨ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਬਾਰੇ ਚਰਚਾ ਕੀਤੀ। ਸਿੱਧੂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਪਿਲ ਦੇ ਸ਼ੋਅ ਦੇ ਕਈ ਸੀਜ਼ਨਾਂ ਨਾਲ ਜੁੜੇ ਹੋਏ ਹਨ, ਜਦੋਂ ਕਪਿਲ ਨੂੰ ਪਹਿਲੀ ਵਾਰ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ‘ਤੇ ਪਛਾਣ ਮਿਲੀ ਸੀ।
ਇਹ ਸ਼ੋਅ ਰੱਬ ਦੁਆਰਾ ਬਣਾਇਆ ਇੱਕ ਗੁਲਦਸਤਾ ਹੈ
ਆਪਣੇ ਤਜ਼ਰਬਿਆਂ ਨੂੰ ਦਰਸਾਉਂਦੇ ਹੋਏ ਉਨ੍ਹਾਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ‘ਰੱਬ ਦੁਆਰਾ ਬਣਾਇਆ ਗੁਲਦਸਤਾ’ ਦੱਸਿਆ, ਜਿੱਥੇ ਹਰ ਮੈਂਬਰ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਬਿੱਗ ਬੌਸ ਵਿੱਚ ਸ਼ਾਮਲ ਹੋਣ ਤੋਂ ਬਾਅਦ, ਕਪਿਲ ਨੇ ਉਨ੍ਹਾਂ ਨੂੰ ਸ਼ੋਅ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ।
ਜਦੋਂ ਕਪਿਲ ਨੇ ਸਿੱਧੇ ਤੌਰ ‘ਤੇ ਸ਼ੋਅ ਤੋਂ ਜਾਣ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਰਾਜਨੀਤਿਕ ਕਾਰਨਾਂ ਨੇ ਉਨ੍ਹਾਂ ਦੇ ਅਹੁਦਾ ਛੱਡਣ ਦੇ ਫੈਸਲੇ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਹਾਲਾਂਕਿ ਉਨ੍ਹਾਂ ਨੇ ਹੋਰ ਵਿਸਥਾਰ ਵਿੱਚ ਨਹੀਂ ਦੱਸਿਆ। ਉਨ੍ਹਾਂ ਕਿਹਾ, ‘ਰਾਜਨੀਤਿਕ ਕਾਰਨ ਸਨ ਜਿਨ੍ਹਾਂ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਹੋਰ ਕਾਰਨ ਵੀ ਸਨ… ਅਤੇ ਗੁਲਦਸਤਾ ਵੱਖ ਹੋ ਗਿਆ। ਮੇਰੀ ਇੱਛਾ ਹੈ ਕਿ ਉਹ ਗੁਲਦਸਤਾ ਦੁਬਾਰਾ ਉਸੇ ਤਰ੍ਹਾਂ ਇਕੱਠਾ ਕੀਤਾ ਜਾਵੇ ਜਿਵੇਂ ਪਹਿਲਾਂ ਸੀ। ਮੈਂ ਮਦਦ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਸਿਧੂ ਨੇ ਕਿਹਾ, ‘ਕਪਿਲ ਜੀਨੀਅਸ ਹੈ।’
ਪੁਲਵਾਮਾ ਅੱਤਵਾਦੀ ਹਮਲੇ ‘ਤੇ ਸਿੱਧੂ ਦੀ ਕੀ ਸੀ ਟਿੱਪਣੀ?
ਤੁਹਾਨੂੰ ਦੱਸ ਦੇਈਏ ਕਿ ਪੁਲਵਾਮਾ ਅੱਤਵਾਦੀ ਹਮਲੇ ‘ਤੇ ਸਿੱਧੂ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਸੀ, ਜਿਸ ਕਾਰਨ ਚੈਨਲ ਨੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲੈ ਲਿਆ ਸੀ। 2019 ਵਿੱਚ, ਪੁਲਵਾਮਾ ਹਮਲੇ ਤੋਂ ਤੁਰੰਤ ਬਾਅਦ, ਸਿੱਧੂ ਨੇ ਕਿਹਾ ਸੀ, ‘ਅੱਤਵਾਦੀਆਂ ਦੀਆਂ ਕਾਇਰਤਾਪੂਰਨ ਕਾਰਵਾਈਆਂ ਲਈ ਰਾਸ਼ਟਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਦਹਿਸ਼ਤਗਰਦਾਂ ਦਾ ਕੋਈ ਦੀਨ, ਧਰਮ ਨਹੀਂ ਹੁੰਦਾ। ਹਰ ਕੌਮ ਕੋਲ ਇਹ ਹਨ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਸ ਕਾਇਰਤਾ ਭਰੀ ਕਾਰਵਾਈ ਲਈ ਵਿਅਕਤੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।