ਕੰਸਰਟ ਦੌਰਾਨ AP Dhillon ਨੇ ਕੀਤਾ ਆਪਣੀ ਕ੍ਰਸ਼ ਦਾ ਖੁਲਾਸਾ, ਅਦਾਕਾਰਾ ਨਾਲ ਢਿੱਲੋਂ ਦਾ ਵੀਡੀਓ ਵੀ ਹੋਇਆ ਵਾਇਰਲ

ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon) ਦਾ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਮਿਊਜ਼ਿਕ ਕੰਸਰਟ ਹੋਇਆ ਸੀ। ਇਸ ਕੰਸਰਟ ‘ਚ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਕੰਸਰਟ ਦੀਆਂ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਏਪੀ ਢਿੱਲੋਂ (AP Dhillon) ਦੇ ਇਸ ਕੰਸਰਟ ‘ਚ ਬਾਲੀਵੁੱਡ ਅਦਾਕਾਰਾ ਮਲਾਇਕਾ (Malaika Arora) ਅਰੋੜਾ ਨੇ ਵੀ ਸ਼ਿਰਕਤ ਕੀਤੀ। ਅਭਿਨੇਤਰੀ ਨੇ ਮਿਊਜ਼ਿਕ ਕੰਸਰਟ ਵਿੱਚ ਆਪਣੇ ਗਲੈਮਰ ਨਾਲ ਸ਼ੋਅ ਦੀਆਂ ਰੌਣਕਾਂ ਹੋਰ ਵੀ ਵਧਾ ਦਿੱਤੀਆਂ ਸਨ। ਦੋਵਾਂ ਦੀਆਂ ਸਟੇਜ ਸ਼ੇਅਰ ਕਰਦੇ ਦੀਆਂ ਕਈ ਵੀਡੀਓਜ਼ ਵੀ ਇੰਟਰਨੈੱਟ ‘ਤੇ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ, ਇਸ ਕੰਸਰਟ ਵਿੱਚ ਏਪੀ ਢਿੱਲੋਂ (AP Dhillon) ਨੇ ਆਪਣੇ ਕ੍ਰਸ਼ ਬਾਰੇ ਵੀ ਖੁਲਾਸਾ ਕੀਤਾ।
ਏਪੀ ਢਿੱਲੋਂ (AP Dhillon) ਨੇ ਕੰਸਰਟ ਦੌਰਾਨ ਇਹ ਕੀਤਾ ਖੁਲਾਸਾ
ਅਸਲ ‘ਚ ਮਲਾਇਕਾ (Malaika Arora) ਜਿਵੇਂ ਹੀ ਇਸ ਕੰਸਰਟ ‘ਚ ਪਹੁੰਚੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਪ੍ਰਸ਼ੰਸਕ ਵੀ ਉਤਸ਼ਾਹ ਦੇ ਨਾਲ ਬਹੁਤ ਖੁਸ਼ ਹੋਏ। ਇਸ ਕੰਸਰਟ ‘ਚ ਮਲਾਇਕਾ (Malaika Arora) ਵੀ ਏਪੀ ਢਿੱਲੋਂ ਦੇ ਨਾਲ ਸਟੇਜ ‘ਤੇ ਨਜ਼ਰ ਆਈ ਸੀ। ਦੋਵਾਂ ਨੇ ਸਟੇਜ ਉੱਤੇ ਇੱਕ ਦੂਜੇ ਨੂੰ ਗਲੇ ਲਗਾਇਆ ਤੇ ਗਾਣਾ ਵੀ ਗਾਇਆ। ਹਾਲਾਂਕਿ ਇਸ ਦੌਰਾਨ ਏਪੀ ਢਿੱਲੋਂ ਨੇ ਦੱਸਿਆ ਕਿ ਮਲਾਇਕਾ ਉਨ੍ਹਾਂ ਦਾ ਬਚਪਨ ਦਾ ਕ੍ਰਸ਼ ਹੈ। ਜਿਵੇਂ ਹੀ ਏਪੀ ਨੇ ਇਸ ਗੱਲ ਦਾ ਖੁਲਾਸਾ ਕੀਤਾ, ਸਾਰਿਆਂ ਨੇ ਉਤਸ਼ਾਹ ਨਾਲ ਇਸ ‘ਤੇ ਖੁਸ਼ੀ ਜ਼ਾਹਰ ਕੀਤੀ।
ਇਸ ਕੰਸਰਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਪੋਸਟਾਂ ‘ਤੇ ਲੋਕਾਂ ਨੇ ਕਾਫ਼ੀ ਕਮੈਂਟ ਵੀ ਕੀਤੇ ਹਨ। ਪੋਸਟ ‘ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਦੋਹਾਂ ਨੂੰ ਦੇਖ ਕੇ ਮਜ਼ਾ ਆਇਆ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਮਲਾਇਕਾ ਬਹੁਤ ਖੂਬਸੂਰਤ ਲੱਗ ਰਹੀ ਹੈ।
ਇੱਕ ਹੋਰ ਯੂਜ਼ਰ ਨੇ ਕਿਹਾ, “ਵਾਹ, ਕਿਆ ਬਾਤ ਹੈ।” ਇਸ ਪੋਸਟ ‘ਤੇ ਲੋਕਾਂ ਨੇ ਅਜਿਹੇ ਕਮੈਂਟ ਕੀਤੇ ਹਨ। ਧਿਆਨਯੋਗ ਹੈ ਕਿ ਇਸ ਕੰਸਰਟ ਦੇ ਮਲਾਇਕਾ ਅਤੇ ਏਪੀ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਪ੍ਰਸ਼ੰਸਕ ਵੀ ਇਨ੍ਹਾਂ ਵੀਡੀਓਜ਼ ਨੂੰ ਕਾਫ਼ੀ ਪਿਆਰ ਦੇ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਮਲਾਇਕਾ ਅਤੇ ਏਪੀ ਇੱਕ-ਦੂਜੇ ਨੂੰ ਬਹੁਤ ਪਿਆਰ ਨਾਲ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।