effect of global warming on arrival of migratory birds what officials of environment department hdb – News18 ਪੰਜਾਬੀ
ਲਗਾਤਾਰ ਵਧ ਰਹੀ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵ ਨਜ਼ਰ ਆਉਣ ਲੱਗ ਪਏ ਹਨ, ਇਸ ਦਾ ਅਸਰ ਹੁਣ ਪਠਾਨਕੋਟ ਇਲਾਕੇ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਇਸ ਵਾਰ ਨਵੰਬਰ ਮਹੀਨੇ ਵਿਚ ਠੰਢ ਨਾ ਪੈਣ ਕਾਰਨ ਰੂਸ ਸਮੇਤ ਹੋਰ ਠੰਡੇ ਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਦੀ ਘੱਟ ਆਮਦ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ:
ਭਾਣਜੇ ਨੇ ਕੀਤਾ ਸੀ ਜ਼ਮੀਨ ’ਤੇ ਨਜਾਇਜ਼ ਕਬਜ਼ਾ… ਵੇਖੋ, ਕੀ ਬਣਿਆ ਮਾਹੌਲ ਜਦੋਂ ਮੌਕੇ ’ਤੇ ਪਹੁੰਚ ਗਏ ਕਿਸਾਨ
ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐਫ.ਓ ਵਾਈਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਠੰਡ ਘੱਟ ਹੋਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਪ੍ਰਵਾਸੀ ਪੰਛੀ ਘੱਟ ਆਏ ਹਨ। ਉਮੀਦ ਹੈ ਕਿ 15 ਤਰੀਕ ਤੱਕ ਰਣਜੀਤ ਸਾਗਰ ਡੈਮ ਝੀਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਆਪਣੀ ਆਮਦ ਪੂਰੀ ਕਰ ਲਈ ਜਾਵੇਗੀ। ਇਸ ਸਮੇਂ ਪੰਛੀਆਂ ਦੀਆਂ ਚਾਰ ਤੋਂ ਪੰਜ ਕਿਸਮਾਂ ਆਈਆਂ ਹਨ, ਜੋ ਘੱਟ ਠੰਡੇ ਇਲਾਕਿਆਂ ਵਿੱਚ ਰਹਿ ਸਕਦੇ ਹਨ।
ਇਹ ਪੰਛੀ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਭ ਤੋਂ ਅਖੀਰ ਵਿੱਚ ਚਲੇ ਜਾਂਦੇ ਹਨ, ਇਨ੍ਹਾਂ ਦੇ ਇੱਥੇ ਠਹਿਰਣ ਲਈ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 15 ਤਰੀਕ ਤੱਕ ਕੇਸ਼ੋਪੁਰ ਸ਼ੰਬ ਅਤੇ ਰਣਜੀਤ ਸਾਗਰ ਡੈਮ ਝੀਲ ਦਾ ਸਾਰਾ ਇਲਾਕਾ ਪਰਵਾਸੀ ਪੰਛੀਆਂ ਨਾਲ ਭਰ ਜਾਵੇਗਾ। ਪਿਛਲੇ ਸਾਲ ਇੱਥੇ 20 ਤੋਂ 22 ਹਜ਼ਾਰ ਪੰਛੀਆਂ ਨੇ ਪਰਵਾਸ ਕੀਤਾ ਸੀ ਅਤੇ ਉਮੀਦ ਹੈ ਕਿ ਇਸ ਸਾਲ ਵੀ ਇਨ੍ਹਾਂ ਦੀ ਗਿਣਤੀ ਵਧੇਗੀ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।