500 ਰੁਪਏ ਵਿਚ ਖਰੀਦੀ ਲਾਟਰੀ ਟਿਕਟ ਨਾਲ ਤਿੰਨ ਕਰੋੜ ਜਿੱਤਿਆ ਇਹ ਸ਼ਖ਼ਸ… Diwali Lottery Ticket Jackpot Price lottery ticket 500 rupees became 3 crores jackpot – News18 ਪੰਜਾਬੀ
Lottery Ticket Jackpot- ਦਿੱਲੀ ਦਾ ਰਹਿਣ ਵਾਲਾ ਲਵ ਕੁਮਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪੰਜਾਬ ਆਇਆ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਨੰਗਲ ਦੀ ਇਹ ਫੇਰੀ ਉਸ ਨੂੰ ਕਰੋੜਪਤੀ ਬਣਾਉਣ ਵਾਲੀ ਹੈ। ਲਵ ਕੁਮਾਰ ਰਾਤੋ-ਰਾਤ ਕਰੋੜਪਤੀ ਬਣ ਕੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਉਹ ਵੀ ਮਹਿਜ਼ 500 ਰੁਪਏ ਖਰਚ ਕਰਕੇ।
ਦੱਸ ਦਈਏ ਕਿ ਲਵ ਕੁਮਾਰ ਦੇ ਨਾਮ ਉਤੇ ਪੰਜਾਬ ਰਾਜ ਦੀਵਾਲੀ ਲਾਟਰੀ ਟਿਕਟ (Diwali Lottery Ticket Jackpot Price) ਉਤੇ 3 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਹ ਲਾਟਰੀ ਟਿਕਟ ਲਵ ਕੁਮਾਰ ਨੇ ਮਦਨ ਇੰਟਰ ਪ੍ਰਾਈਜ਼ ਤੋਂ 500 ਰੁਪਏ ਵਿੱਚ ਖਰੀਦੀ ਸੀ, ਜੋ ਨੰਗਲ ਬੱਸ ਸਟੈਂਡ ਦੇ ਸਾਹਮਣੇ ਇੱਕ ਲਾਟਰੀ ਸਟਾਲ ਚਲਾਉਂਦਾ ਹੈ।
ਲਵ ਕੁਮਾਰ ਉਤੇ ਕਿਸਮਤ ਮਿਹਰਬਾਨ ਰਹੀ ਅਤੇ ਉਸ ਨੇ 3 ਕਰੋੜ ਰੁਪਏ ਦਾ ਇਨਾਮ ਜਿੱਤਿਆ। ਜਦੋਂ ਲਾਟਰੀ ਟਿਕਟ ਵਿੱਚ 3 ਕਰੋੜ ਰੁਪਏ ਜਿੱਤਣ ਵਾਲੇ ਲਵ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਮੁਲਾਜ਼ਮ ਹੈ ਅਤੇ ਨੰਗਲ ਦੇ ਨੰਗਲ ਵਿੱਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਹੋਇਆ ਸੀ। ਇਸ ਦੌਰਾਨ ਘੁੰਮਦੇ-ਫਿਰਦੇ ਉਸ ਨੇ 500 ਰੁਪਏ ਵਿੱਚ ਦੀਵਾਲੀ ਬੰਪਰ ਲਾਟਰੀ ਖਰੀਦੀ।
ਉਸ ਨੇ ਕਿਹਾ ਕਿ ਭਗਵਾਨ ਨੇ ਉਨ੍ਹਾਂ ਉਤੇ ਕਿਰਪਾ ਕੀਤੀ ਹੈ ਕਿ ਦੇਵੀ ਲਕਸ਼ਮੀ ਨੇ ਇਸ ਤਰ੍ਹਾਂ ਉਨ੍ਹਾਂ ਦੇ ਘਰ ਪ੍ਰਵੇਸ਼ ਕੀਤਾ ਹੈ। ਦੂਜੇ ਪਾਸੇ ਲਾਟਰੀ ਸਟਾਲ ਦੇ ਮਾਲਕ ਵੀ ਇਸ ਗੱਲੋਂ ਕਾਫੀ ਖੁਸ਼ ਹਨ ਕਿ ਉਨ੍ਹਾਂ ਦੇ ਸਟਾਲ ਤੋਂ ਖਰੀਦੀ ਗਈ ਲਾਟਰੀ ਤੋਂ ਇੰਨਾ ਵੱਡਾ ਇਨਾਮ ਜਿੱਤਿਆ ਗਿਆ ਹੈ। ਮਦਨ ਇੰਟਰਪ੍ਰਾਈਜ਼ਜ਼ ਦੇ ਮਾਲਕ ਵਿਸ਼ਾਲ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਨੰਗਲ ਵਿੱਚ ਇੰਨਾ ਵੱਡਾ ਇਨਾਮ ਕਦੇ ਨਹੀਂ ਜਿੱਤਿਆ ਗਿਆ ਅਤੇ ਉਹ ਖੁਸ਼ ਹੈ ਕਿ ਉਨ੍ਹਾਂ ਦੇ ਸਟਾਲ ਨੂੰ ਇਹ ਮੌਕਾ ਮਿਲਿਆ ਹੈ। ਇਹ ਇਨਾਮ ਉਨ੍ਹਾਂ ਦੇ ਕਾਰੋਬਾਰ ਨੂੰ ਹੋਰ ਹੁਲਾਰਾ ਦੇਵੇਗਾ।
- First Published :