ਸੁਨੀਲ ਜਾਖੜ ਨੇ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ !…ਦੱਸੀ ਇਹ ਵਜ੍ਹਾ
ਪ੍ਰਧਾਨਗੀ ਤੋਂ ਅਸਤੀਫ਼ੇ ‘ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਾਨੂੰ ਪੰਜਾਬ ਵਿੱਚ ਇੱਕ ਸੀਟ ਵੀ ਨਹੀਂ ਮਿਲੀ, ਇਕ ਵੀ ਸੀਟ ਨਾ ਮਿਲਣਾ ਮੇਰੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਇੱਕ ਵੀ ਸੀਟ ਨਾ ਆਉਣ ਕਰਕੇ ਮੈਂ ਅਸਤੀਫ਼ਾ ਦਿੱਤਾ ਹੈ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਪਣੇ ‘ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡਾ ਵੋਟ ਪ੍ਰਤਿਸ਼ਤ ਵਧਿਆ ਹੈ, ਪਰ ਸੀਟ ਇੱਕ ਵੀ ਨਹੀਂ
ਆਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਟਰਵਿਊ ਦੌਰਾਨ ਹਰਿਆਣਾ ਨੂੰ ਵਿਧਾਨਸਭਾ ਲਈ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹਨ, ਚੰਡੀਗੜ੍ਹ ਪੰਜਾਬ ਦਾ ਦਿਲ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਾਡੇ ਲਈ ਸਿਆਸੀ ਨਹੀਂ ਜਜ਼ਬਾਤੀ ਮੁੱਦਾ ਹੈ। ਉਨ੍ਹਾਂ ਕਿਹਾ ਕਿ PM ਨਿੱਜੀ ਦਖਲ ਦੇ ਕੇ ਫੈਸਲਾ ਰੱਦ ਕਰਵਾਉਣ। ਸੁਨੀਲ ਜਾਖੜ ਨੇ ਰਵਨੀਤ ਬਿੱਟੂ ਬਾਰੇ ਕਿਹਾ ਕਿ ‘ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਸੰਤਰੀ, ਜਿਸ ਨਾਲ ਮੇਰੀ ਨਹੀਂ ਬਣਦੀ ਉਹਦੇ ਲਈ ਦਰਵਾਜ਼ੇ ਬੰਦ ਹਨ ।
- First Published :