ਸਰਕਾਰ ਵੱਲੋਂ 97 ਸਕੂਲ ਬੰਦ ਕਰਨ ਦਾ ਫੈਸਲਾ, ਹੋਰ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ…
ਸਿੱਕਮ ਸਰਕਾਰ (Sikkim Government) ਨੇ ਵਿਦਿਆਰਥੀਆਂ ਦੀ ਘੱਟ ਗਿਣਤੀ ਕਾਰਨ ਮੌਜੂਦਾ ਸੈਸ਼ਨ ਤੋਂ ਬਾਅਦ 97 ਸਕੂਲਾਂ ਨੂੰ ਬੰਦ (Schools closed) ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਰਾਜੂ ਬਸੰਤ ਨੇ ਵੀਰਵਾਰ ਨੂੰ ਕਿਹਾ ਕਿ ਜਿਨ੍ਹਾਂ ਸਕੂਲਾਂ ਨੂੰ ਬੰਦ ਕਰਨ ਲਈ ਚਿੰਨ੍ਹਿਤ ਕੀਤਾ ਗਿਆ ਹੈ, ਉਨ੍ਹਾਂ ਵਿੱਚ 78 ਪ੍ਰਾਇਮਰੀ, 12 ਜੂਨੀਅਰ ਹਾਈ ਅਤੇ ਸੱਤ ਸੀਨੀਅਰ ਸੈਕੰਡਰੀ ਸ਼ਾਮਲ ਹਨ।
ਬਸੰਤ ਨੇ ਕਿਹਾ ਕਿ ਮੌਜੂਦਾ ਸੈਸ਼ਨ ਦੇ ਅੰਤ ਵਿੱਚ ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਨਜ਼ਦੀਕੀ ਕਾਰਜਸ਼ੀਲ ਸਕੂਲਾਂ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦਾ ਉਦੇਸ਼ ਸਰੋਤਾਂ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣਾ ਅਤੇ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣਾ ਹੈ। ਸਿੱਖਿਆ ਮੰਤਰੀ ਰਾਜੂ ਬਸੰਤ ਨੇ ਕਿਹਾ ਕਿ ਬੰਦ ਕਰਨ ਲਈ ਜਿਹੜੇ ਸਕੂਲਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚ 78 ਪ੍ਰਾਇਮਰੀ, 12 ਜੂਨੀਅਰ ਹਾਈ ਅਤੇ ਸੱਤ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।
ਬਸੰਤ ਮੁਤਾਬਕ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਮੌਜੂਦਾ ਸੈਸ਼ਨ ਖਤਮ ਹੋਣ ਮਗਰੋਂ ਨੇੜੇ ਦੇ ਹੋਰਨਾਂ ਸਕੂਲਾਂ ’ਚ ਭੇਜਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ, ‘‘ਇਸ ਫ਼ੈਸਲੇ ਦਾ ਮਕਸਦ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਉਣਾ ਹੈ।’’
- First Published :