Fake GST officers were raided on festive days shopkeepers caught and handed over to police hdb – News18 ਪੰਜਾਬੀ

ਲੁਧਿਆਣਾ ਦੇ ਕੇਸਰਗੰਜ ਮੰਡੀ ਦੇ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਨਕਲੀ ਜੀਐਸਟੀ ਅਫਸਰ ਬਣ ਕੇ ਬਾਜ਼ਾਰ ਦੇ ਵਿੱਚ ਘੁੰਮ ਰਹੇ ਇੱਕ ਸ਼ਖਸ਼ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਦੇ ਕੋਲੋਂ ਕੁਝ ਆਈਡੀ ਕਾਰਡ ਆਦਿ ਵੀ ਬਰਾਮਦ ਹੋਏ।
ਇਹ ਵੀ ਪੜ੍ਹੋ:
NRI ਵੀਰਾਂ ਦੀ ਪੰਚਾਇਤੀ ਚੋਣਾਂ ’ਚ ਅਪੀਲ… ਪਿੰਡਾਂ ਦੇ ਵਿਕਾਸ ਲਈ ਚੁਣੀ ਜਾਵੇ ਚੰਗੀ ਪੰਚਾਇਤ
ਆਈਡੀ ਕਾਰਡ ਤੇ ਆਸ਼ੀਸ਼ ਵਰਮਾ ਲਿਖਿਆ ਹੋਇਆ ਹੈ। ਲੋਕਾਂ ਨੇ ਪਹਿਲਾਂ ਜੰਮ ਕੇ ਇਸ ਨਕਲੀ ਜੀਐਸਟੀ ਅਧਿਕਾਰੀ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਹਿਲਾ ਹੀ ਅਸਲੀ ਜੀਐਸਟੀ ਅਫਸਰਾਂ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਨਕਲੀ ਵੀ ਆ ਕੇ ਪਰੇਸ਼ਾਨ ਕਰਨ ਲੱਗ ਗਏ ਉਹਨਾਂ ਕਿਹਾ ਕਿ ਅਸੀਂ ਪੁਲਿਸ ਨੂੰ ਮੌਕੇ ਤੇ ਸੱਦਿਆ ਹੈ।
ਮੌਕੇ ਤੇ ਪਹੁੰਚੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਦੁਕਾਨਦਾਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਅਸੀਂ ਮੁਲਜ਼ਮ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਉਸਨੂੰ ਨਾਲ ਲਿਜਾ ਰਹੇ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :