ਬੱਚਿਆਂ ਨੂੰ ਬਾਈਕ ਦੇਣ ਵਾਲੇ ਸਾਵਧਾਨ!, ਅਦਾਲਤ ਨੇ ਲਾਇਆ 27 ਹਜ਼ਾਰ ਰੁਪਏ ਦਾ ਜੁਰਮਾਨਾ…
Traffic Rules Challan- ਮੈਸੂਰ ਜ਼ਿਲ੍ਹੇ (ਕਰਨਾਟਕਾ) ਦੀ ਟੀ ਨਰਸੀਪੁਰਾ ਅਦਾਲਤ ਨੇ ਨਾਬਾਲਗਾਂ ਨੂੰ ਵਾਹਨ ਦੇਣ ਦੇ ਮਾਮਲੇ ਵਿਚ ਸਖ਼ਤ ਰੁਖ਼ ਅਪਣਾਇਆ ਹੈ। ਹਾਲ ਹੀ ਵਿਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਨਾਬਾਲਗ ਵੱਲੋਂ ਬਾਈਕ ਚਲਾਉਣ ਉਤੇ ਵਾਹਨ ਮਾਲਕ ਉਤੇ 27 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਅਤੇ ਉਸ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਇਕ ਸਾਲ ਲਈ ਰੱਦ ਕਰ ਦਿੱਤੀ। ਨਾਬਾਲਗਾਂ ਨੂੰ ਵਾਹਨ ਸੌਂਪਣ ਵਾਲਿਆਂ ਲਈ ਇਹ ਫੈਸਲਾ ਸਖਤ ਸੰਦੇਸ਼ ਮੰਨਿਆ ਜਾ ਰਿਹਾ ਹੈ।
ਨਾਬਾਲਗਾਂ ਦੀ ਡਰਾਈਵਿੰਗ ਅਤੇ ਵਧ ਰਹੇ ਹਾਦਸੇ
ਨਾਬਾਲਗਾਂ ਦੁਆਰਾ ਗੱਡੀ ਚਲਾਉਣਾ ਕਾਨੂੰਨੀ ਜੁਰਮ ਹੈ, ਫਿਰ ਵੀ ਸੜਕ ‘ਤੇ ਉਨ੍ਹਾਂ ਦੀ ਮੌਜੂਦਗੀ ਵਧਦੀ ਜਾ ਰਹੀ ਹੈ। ਡਰਾਈਵਿੰਗ ਦਾ ਤਜਰਬਾ ਨਾ ਹੋਣ ਅਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਇਹ ਨਾਬਾਲਗ ਨਾ ਸਿਰਫ ਆਪਣੀ ਜਾਨ ਖਤਰੇ ‘ਚ ਪਾ ਦਿੰਦੇ ਹਨ ਸਗੋਂ ਦੂਜਿਆਂ ਲਈ ਵੀ ਖਤਰਾ ਬਣ ਜਾਂਦੇ ਹਨ। ਅਜੋਕੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਟ੍ਰੈਫਿਕ ਨਿਯਮਾਂ ਦੀ ਅਣਦੇਖੀ
ਟ੍ਰੈਫਿਕ ਪੁਲਿਸ ਨੇ ਸੜਕ ਉਤੇ ਅਨੁਸ਼ਾਸਨ ਬਣਾਈ ਰੱਖਣ ਅਤੇ ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਲਈ ਸਖ਼ਤ ਨਿਯਮ ਬਣਾਏ ਹਨ। ਇਸ ਦੇ ਬਾਵਜੂਦ ਕਈ ਲੋਕ ਬਿਨਾਂ ਲਾਇਸੈਂਸ ਤੋਂ ਗੱਡੀਆਂ ਚਲਾ ਰਹੇ ਹਨ। ਸਕੂਲ-ਕਾਲਜ ਦੇ ਵਿਦਿਆਰਥੀਆਂ ਦੇ ਵਾਹਨਾਂ ਨਾਲ ਨਿਕਲਣ ਅਤੇ ਹਾਦਸਿਆਂ ਦਾ ਸ਼ਿਕਾਰ ਹੋਣ ਦੀਆਂ ਖ਼ਬਰਾਂ ਆਮ ਹੋ ਰਹੀਆਂ ਹਨ।
ਅਦਾਲਤ ਦਾ ਸਖ਼ਤ ਫੈਸਲਾ
ਮੈਸੂਰ ਜ਼ਿਲ੍ਹੇ ਦੇ ਨਰਸੀਪੁਰ ਹਾਈਕੋਰਟ ਨੇ ਨਾਬਾਲਗ ਵੱਲੋਂ ਬਾਈਕ ਸਵਾਰ ਦੇ ਮਾਮਲੇ ਵਿਚ ਸਖਤ ਰੁਖ ਅਖਤਿਆਰ ਕੀਤਾ ਹੈ। ਬਾਈਕ ਦੇ ਮਾਲਕ ਨੂੰ 27,000 ਰੁਪਏ ਜੁਰਮਾਨਾ ਕੀਤਾ ਗਿਆ ਅਤੇ ਆਰਸੀ ਨੂੰ ਇੱਕ ਸਾਲ ਲਈ ਰੱਦ ਕਰ ਦਿੱਤਾ ਗਿਆ। ਅਦਾਲਤ ਨੇ ਨਾ ਸਿਰਫ ਜੁਰਮਾਨਾ ਲਗਾਇਆ ਸਗੋਂ ਇਹ ਵੀ ਹੁਕਮ ਦਿੱਤਾ ਕਿ ਬਾਈਕ ਚਲਾਉਣ ਵਾਲੇ ਨਾਬਾਲਗ ਨੂੰ 25 ਸਾਲ ਦਾ ਹੋਣ ਤੱਕ ਡਰਾਈਵਿੰਗ ਲਾਇਸੈਂਸ ਨਾ ਦਿੱਤਾ ਜਾਵੇ। ਇਹ ਫੈਸਲਾ ਵਾਹਨ ਮਾਲਕਾਂ ਅਤੇ ਨਾਬਾਲਗਾਂ ਲਈ ਚੇਤਾਵਨੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਹੁਣ ਮਹਿੰਗਾ ਸਾਬਤ ਹੋ ਸਕਦਾ ਹੈ।
- First Published :