ਕਾਂਸਟੇਬਲ ਵੱਲੋਂ ਚਾਕੂ ਮਾਰ ਕੇ MBA ਵਿਦਿਆਰਥੀ ਦੀ ਹੱਤਿਆ, ਪੰਜਾਬ ਤੋਂ ਗ੍ਰਿਫਤਾਰ…
ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਨੌਜਵਾਨ ਪ੍ਰਿਯਾਂਸ਼ੂ (Priyanshu Murder Case) ਦੇ ਅਹਿਮਦਾਬਾਦ ਵਿਚ ਹੋਏ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਅਹਿਮਦਾਬਾਦ ‘ਚ ਰੋਡ ਰੇਜ ਦੌਰਾਨ ਕਾਂਸਟੇਬਲ ਨੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਅਹਿਮਦਾਬਾਦ ਪੁਲਿਸ ਨੇ ਕਾਂਸਟੇਬਲ ਵਰਿੰਦਰ ਸਿੰਘ ਪਡਿਆਰ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ਵਰਿੰਦਰ ਸਿੰਘ ਪਡਿਆਰ ਅਹਿਮਦਾਬਾਦ ਦੀ ਕ੍ਰਾਈਮ ਬ੍ਰਾਂਚ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਹੈ, ਜੋ ਓਵਰ ਸਪੀਡ ‘ਤੇ ਗੱਡੀ ਚਲਾ ਰਿਹਾ ਸੀ।
ਸੜਕ ‘ਤੇ ਓਵਰ ਸਪੀਡ ਅਤੇ ਰੇਸ ਡਰਾਈਵਿੰਗ ਦਾ ਵਿਰੋਧ ਕਰਨਾ ਪ੍ਰਿਯਾਂਸ਼ੂ ਨੂੰ ਮਹਿੰਗਾ ਸਾਬਤ ਹੋਇਆ। ਕਾਂਸਟੇਬਲ ਨੇ ਕਾਰ ਤੋਂ ਹੇਠਾਂ ਉਤਰ ਕੇ ਪ੍ਰਿਯਾਂਸ਼ੂ ਜੈਨ ਨੂੰ ਇਕ ਤੋਂ ਬਾਅਦ ਇਕ ਕਈ ਵਾਰ ਕਰ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਕਾਰੋਬਾਰੀ ਪੰਕਜ ਜੈਨ ਦਾ ਇਕਲੌਤਾ ਪੁੱਤਰ ਪ੍ਰਿਯਾਂਸ਼ੂ ਜੈਨ ਅਹਿਮਦਾਬਾਦ ‘ਚ ਰਹਿੰਦਿਆਂ MBA ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਪ੍ਰਿਯਾਂਸ਼ੂ ਜੈਨ ਦੇ ਕਤਲ ਦੀ ਖ਼ਬਰ ਆਈ ਤਾਂ ਪਰਿਵਾਰਕ ਮੈਂਬਰ ਸਦਮੇ ‘ਚ ਹਨ। ਪਰਿਵਾਰਕ ਮੈਂਬਰ ਅਹਿਮਦਾਬਾਦ ਪਹੁੰਚੇ, ਜਿੱਥੋਂ ਉਨ੍ਹਾਂ ਨੇ ਲਾਸ਼ ਨੂੰ ਲਿਆ ਕੇ ਸਸਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸੀਐਮ ਯੋਗੀ ਆਦਿਤਿਆਨਾਥ ਨੂੰ ਇਨਸਾਫ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅਹਿਮਦਾਬਾਦ ਪੁਲਿਸ ਨੇ ਇਸ ਘਟਨਾ ਦੇ ਦੋਸ਼ੀਆਂ ਦਾ ਸਕੈੱਚ ਵੀ ਜਾਰੀ ਕੀਤਾ। ਮੌਕੇ ‘ਤੇ ਮਿਲੇ ਸਬੂਤਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸਨਸਨੀਖੇਜ਼ ਖੁਲਾਸੇ ਹੋਏ ਹਨ।
ਪਤਾ ਲੱਗਾ ਹੈ ਕਿ ਕਾਤਲ ਕੋਈ ਹੋਰ ਨਹੀਂ ਸਗੋਂ ਅਹਿਮਦਾਬਾਦ ਪੁਲਿਸ ਦਾ ਕਾਂਸਟੇਬਲ ਸੀ, ਜਿਸ ਨੇ ਸੜਕ ‘ਤੇ ਓਵਰ ਸਪੀਡ ਦਾ ਵਿਰੋਧ ਕਰਨ ਉਤੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਅਤੇ ਫਿਰ ਆਪਣੀ ਹੀ ਗ੍ਰਿਫਤਾਰੀ ਤੋਂ ਬਚਣ ਲਈ ਪੰਜਾਬ ਭੱਜ ਗਿਆ ਸੀ।
ਮੁਲਜ਼ਮ ਕਾਂਸਟੇਬਲ ਪੰਜਾਬ ਤੋਂ ਗ੍ਰਿਫ਼ਤਾਰ
ਅਹਿਮਦਾਬਾਦ ਪੁਲਿਸ ਨੇ ਮੁਲਜ਼ਮ ਵਰਿੰਦਰ ਸਿੰਘ ਪਡਿਆਰ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਹਾਲਾਂਕਿ ਮੇਰਠ ਪੁਲਿਸ ਕੋਲ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਪਰ ਸੂਤਰਾਂ ਦੀ ਮੰਨੀਏ ਤਾਂ ਅਹਿਮਦਾਬਾਦ ਵਿੱਚ ਹੀ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਹਿਮਦਾਬਾਦ ਪੁਲਿਸ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਕਾਤਲ ਦੀ ਗ੍ਰਿਫਤਾਰੀ ਦੀ ਸੂਚਨਾ ਦਿੱਤੀ ਹੈ।