ਬਿਨਾਂ Gym ਤੇ ਮਹਿੰਗੀ ਡਾਈਟ ਦੇ ਇਸ ਕੁੜੀ ਨੇ ਘਰ ਬੈਠੇ ਘਟਾਇਆ 20 ਕਿੱਲੋ ਭਾਰ, ਜਾਣੋ ਕਿਵੇਂ
Gym ‘ਚ ਮਿਹਨਤ ਕਰਨ ਤੇ ਮਹਿੰਗੀ ਡਾਈਟ ਲੈਣ ਦੇ ਬਾਵਜੂਦ ਕਈ ਲੋਕਾਂ ਦਾ ਭਾਰ ਘੱਟ ਨਹੀਂ ਹੁੰਦਾ ਹੈ। ਜੇ ਤੁਸੀਂ ਵੀ ਅਜਿਹੇ ਲੋਕਾਂ ਵਿੱਚ ਸ਼ਾਮਲ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਫਿਟਨੈੱਸ ਨਾਲ ਸਭ ਨੂੰ ਹੈਰਾਨ ਕਰਨ ਵਾਲੀ ਨਵੀਨਾ ਮੁਹਿਲਨ (Naveena Muhilan) ਤੁਹਾਡਾ ਨਜ਼ਰੀਆ ਬਦਲ ਸਕਦੀ ਹੈ। ਖ਼ੁਦ ਨੂੰ ਆਨਲਾਈਨ ਫਿਟਨੈੱਸ ਕੋਚ ਦੱਸਣ ਵਾਲੀ ਨਵੀਨਾ ਨੇ ਘਰ ‘ਚ ਹੀ 20 ਕਿਲੋ ਭਾਰ ਘਟਾਇਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਉਸਨੇ ਨਾ ਤਾਂ ਕੋਈ ਜਿਮ ਜੁਆਇਨ ਕੀਤਾ ਅਤੇ ਨਾ ਹੀ ਕੋਈ ਮਹਿੰਗੇ ਸਪਲੀਮੈਂਟ ਦੀ ਵਰਤੋਂ ਕੀਤੀ। ਫਿਟਨੈੱਸ ਕੋਚ ਨਵੀਨਾ ਦੇ ਇੰਸਟਾਗ੍ਰਾਮ ‘ਤੇ 15 ਹਜ਼ਾਰ ਫਾਲੋਅਰਜ਼ ਹਨ। ਨਵੀਨਾ ਨੇ 20 ਕਿਲੋ ਭਾਰ ਘਟਾਇਆ ਹੈ। ਆਪਣੇ ਭਾਰ ਘਟਾਉਣ ਦੇ ਸਫ਼ਰ ਵਿੱਚ, ਉਸਨੇ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ, ਉਸਨੇ ਡੰਬਲ ਦੀ ਵਰਤੋਂ ਕਰਕੇ ਹੀ ਆਪਣਾ ਭਾਰ ਘਟਾਇਆ। ਭਾਰ ਘਟਾਉਣ ਤੋਂ ਬਾਅਦ, ਉਸਨੇ ਆਪਣੇ ਸਰੀਰ ਨੂੰ ਟੋਨ ਕਰਨ ਲਈ ਜਿਮ ਜੁਆਇਨ ਕੀਤਾ।
ਇੱਕ ਵੀਡੀਓ ਵਿੱਚ, ਉਸਨੇ ਦੱਸਿਆ ਕਿ ਉਸ ਦਾ ਭਾਰ ਘਟਾਉਣ ਦਾ ਸਫ਼ਰ ਕੋਵਿਡ ਮਹਾਂਮਾਰੀ ਦੌਰਾਨ ਸ਼ੁਰੂ ਹੋਇਆ ਸੀ। ਉਸ ਸਮੇਂ ਉਸ ਦੇ ਘਰ ਡੰਬਲਾਂ ਦਾ ਸੈੱਟ ਹੁੰਦਾ ਸੀ, ਜਿਸ ਨਾਲ ਉਸ ਨੇ ਕਸਰਤ ਕਰਨੀ ਸ਼ੁਰੂ ਕੀਤੀ। ਨਵੀਨਾ ਨੇ ਆਪਣੇ ਲਿਵਿੰਗ ਰੂਮ ਵਿੱਚ ਹਰ ਰੋਜ਼ 5 ਕਿਲੋ ਅਤੇ 10 ਕਿਲੋ ਡੰਬਲ ਨਾਲ ਵਰਕਆਊਟ ਕਰਨਾ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਹੀ ਉਸਨੇ ਸੈਰ ਅਤੇ ਡਾਂਸ ਵਰਗੀਆਂ ਹੋਰ ਸਰੀਰਕ ਗਤੀਵਿਧੀਆਂ ਵੀ ਕੀਤੀਆਂ। ਘਰ ਦਾ ਪੌਸ਼ਟਿਕ ਭੋਜਨ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਨ ਚੀਜ਼ ਸੀ। ਨਵੀਨਾ ਨੇ ਦੱਸਿਆ ਕਿ ਭਾਰ ਘਟਾਉਣ ਲਈ ਘੰਟਿਆਂ ਬੱਧੀ ਕਾਰਡੀਓ ਅਤੇ ਕੋਈ ਖ਼ਾਸ ਕਿਸਮ ਦੇ ਭੋਜਨ ਦੀ ਲੋੜ ਨਹੀਂ ਹੁੰਦੀ ਹੈ। ਬਸ ਆਪਣੇ ਲਈ 45-60 ਮਿੰਟ ਕੱਢੋ, ਜਿਸ ਵਿੱਚ ਉਹ ਕਸਰਤਾਂ ਸ਼ਾਮਲ ਕਰੋ ਜੋ ਤੁਹਾਡੇ ਸਰੀਰ ਨੂੰ ਫਿੱਟ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਵੀਡੀਓ ਵਿੱਚ, ਨਵੀਨਾ ਕਹਿੰਦੀ ਹੈ, “ਮੈਂ ਆਖ਼ਰਕਾਰ ਸਮਝ ਗਈ ਹਾਂ ਕਿ ਫਿਟਨੈੱਸ ਅਸਲ ਵਿੱਚ ਕਿਵੇਂ ਕੰਮ ਕਰਦੀ ਹੈ। ਇਹ ਕੋਈ ਜਲਦੀ ਹੋਣ ਵਾਲੀ ਪ੍ਰਕਿਰਿਆ ਨਹੀਂ ਹੈ, ਇਹ ਇੱਕ ਜੀਵਨ ਸ਼ੈਲੀ ਹੈ। ਇਹ ਚੀਟ ਮੀਲ ਜਾਂ ਡੀਟੌਕਸ ਡਰਿੰਕਸ ਬਾਰੇ ਨਹੀਂ ਹੈ, ਇਹ ਆਪਣੇ ਆਪ ਨੂੰ ਕੁਝ ਪਿਆਰ ਦੇਣ ਅਤੇ ਆਪਣੇ ਸਰੀਰ ਦੀ ਦੇਖਭਾਲ ਕਰਨ ਬਾਰੇ ਹੈ।” ਹੁਣ, ਨਵੀਨਾ ਆਪਣੇ ਇੰਸਟਾਗ੍ਰਾਮ ਪੇਜ ‘ਤੇ ਹਜ਼ਾਰਾਂ ਲੋਕਾਂ ਨਾਲ ਆਪਣੇ ਅਨੁਭਵ, ਵਰਕਆਊਟ ਅਤੇ ਸਿਹਤਮੰਦ ਖਾਣ-ਪੀਣ ਦੇ ਸੁਝਾਅ ਸ਼ੇਅਰ ਕਰਦੀ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)