ਕਸਰਤ ਕਰ ਰਹੇ ਲੋਕਾਂ ਉਤੇ ਚੜ੍ਹੀ ਤੇਜ਼ ਰਫਤਾਰ ਕਾਰ, 35 ਮੌਤਾਂ, 43 ਜ਼ਖਮੀ
ਚੀਨ ਦੇ ਦੱਖਣੀ ਸ਼ਹਿਰ ਝੁਹਾਈ ਵਿੱਚ ਇੱਕ ਸਪੋਰਟਸ ਕੰਪਲੈਕਸ ਵਿੱਚ ਕਸਰਤ ਕਰ ਰਹੇ ਲੋਕਾਂ ਉੱਤੇ ਇੱਕ ਵਿਅਕਤੀ ਨੇ ਕਾਰ ਚੜ੍ਹਾ (China Hit And Run) ਦਿੱਤੀ। ਇਸ ਹਾਦਸੇ ‘ਚ 43 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ 62 ਸਾਲਾ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਮਲਾ ਸੀ ਜਾਂ ਹਾਦਸਾ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਰਾਤ ਤਕਰੀਬਨ 7.48 ਵਜੇ ਦੀ ਇਸ ਘਟਨਾ ਮਗਰੋਂ ਇਲਾਕੇ ਵਿੱਚ ਨਿਗਰਾਨੀ ਸਖ਼ਤ ਵਧਾ ਦਿੱਤੀ ਗਈ ਹੈ। ਪੁਲਿਸ ਨੇ ਕਾਰ ਚਾਲਕ ਦੀ ਪਛਾਣ ਸਿਰਫ਼ ਉਸ ਦੇ ਉਪਨਾਮ ਫੈਨ ਨਾਲ ਕੀਤੀ। ਪੁਲਿਸ ਨੇ ਬਿਆਨ ਵਿਚ ਕਿਹਾ ਕਿ ਵਾਹਨ ਨੇ ਕਈ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਸੀ। ਘਟਨਾ ਨਾਲ ਸਬੰਧਤ ਵੀਡੀਓ ਵਿਚ ਫਾਇਰ ਵਿਭਾਗ ਦਾ ਕਰਮਚਾਰੀ ਵਿਅਕਤੀ ਨੂੰ ‘ਸੀਪੀਆਰ’ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਦਰਜਨਾਂ ਲੋਕ ਖੇਡ ਕੰਪਲੈਕਸ ਵਿੱਚ ਦੌੜਨ ਵਾਲੇ ਟਰੈਕ ਉਤੇ ਪਏ ਦਿਖਾਈ ਦੇ ਰਹੇ ਹਨ।
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਨਹੂਆ ਦੀ ਖਬਰ ਮੁਤਾਬਕ ਸ਼ੀ ਨੇ ਮੁਲਜ਼ਮ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣ ਦੀ ਗੱਲ ਕਹੀ ਹੈ।
- First Published :