Sapna Chaudhary ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੀ ਮਾਂ – News18 ਪੰਜਾਬੀ
ਹਰਿਆਣਵੀ ਡਾਂਸਰ ਅਤੇ ਰਾਗਿਨੀ ਗਾਇਕਾ ਸਪਨਾ ਚੌਧਰੀ ਦੇ ਘਰ ਖੁਸ਼ੀਆਂ ਨੇ ਦਸਕਤ ਦਿੱਤੀ ਹੈ। ਸਪਨਾ ਚੌਧਰੀ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਦੂਜੀ ਵਾਰ ਮਾਂ ਬਣ ਗਈ ਹੈ। ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਾਲ ਹੀ ‘ਚ ਉਨ੍ਹਾਂ ਦੇ ਬੇਟੇ ਦਾ ਨਾਮਕਰਨ ਸਮਾਰੋਹ ਵੀ ਹੋਇਆ ਸੀ, ਜਿਸ ‘ਚ 30 ਹਜ਼ਾਰ ਲੋਕ ਪਹੁੰਚੇ ਸਨ।
ਸਪਨਾ ਚੌਧਰੀ ਨੇ ਹਰਿਆਣਾ ਦੇ ਮਦਨਹੇੜੀ ਪਿੰਡ ‘ਚ ਆਪਣੇ ਦੂਜੇ ਬੇਟੇ ਦੇ ਨਾਮਕਰਨ ਦੀ ਰਸਮ ਦਾ ਆਯੋਜਨ ਕੀਤਾ ਸੀ। ਇਸ ਸਮਾਰੋਹ ਵਿੱਚ ਪੰਜਾਬੀ ਅਤੇ ਹਰਿਆਣਵੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਦੇ ਨਾਲ ਹੀ ਯੂਪੀ ਤੋਂ ਮਹਾਰਾਸ਼ਟਰ ਤੱਕ ਦੇ ਲੋਕ ਵੀ ਇਸ ਸਮਾਗਮ ਦਾ ਹਿੱਸਾ ਬਣੇ। ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਸਮਾਗਮ ‘ਚ ਕਰੀਬ 30 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਦਾ ਵਿਆਹ ਚਾਰ ਸਾਲ ਪਹਿਲਾਂ ਹੀ ਹੋਇਆ ਸੀ। ਜਨਵਰੀ 2020 ਵਿੱਚ ਉਸਨੇ ਵੀਰ ਸਾਹੂ ਨਾਲ ਗੁਪਤ ਵਿਆਹ ਕੀਤਾ ਸੀ। ਇਸ ਤੋਂ ਬਾਅਦ 5 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਨੂੰ ਜਨਮ ਦਿੱਤਾ। ਇਸ ਦੌਰਾਨ ਵੀਰ ਸਾਹੂ ਅਤੇ ਸਪਨਾ ਨੇ ਆਪਣੇ ਪਹਿਲੇ ਬੇਟੇ ਦਾ ਨਾਂ ਪੋਰਸ ਰੱਖਿਆ ਸੀ। ਹੁਣ ਚਾਰ ਸਾਲ ਦੇ ਅੰਦਰ ਸਪਨਾ ਦੂਜੇ ਬੱਚੇ ਦੀ ਮਾਂ ਬਣ ਗਈ ਹੈ।
ਦੱਸ ਦੇਈਏ ਕਿ ਸਪਨਾ ਨੇ ਹਾਲ ਹੀ ‘ਚ ਆਪਣੀ ਬਾਇਓਪਿਕ ਦਾ ਐਲਾਨ ਕਰਕੇ ਵੀ ਸੁਰਖੀਆਂ ਬਟੋਰੀਆਂ ਸਨ। 4 ਸਤੰਬਰ ਨੂੰ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਸਪਨਾ ਨੇ ਕਿਹਾ, “ਮੈਂ ਕੌਣ ਹਾਂ? ਮੈਂ ਕਿੱਥੇ ਸ਼ੁਰੂ ਕੀਤਾ ਸੀ ਅਤੇ ਮੇਰਾ ਸਫ਼ਰ ਕਿੱਥੇ ਜਾ ਰਿਹਾ ਹੈ? ਇਹ ਬਾਇਓਪਿਕ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਸਗੋਂ ਮੇਰੇ ਸੰਘਰਸ਼, ਸੁਪਨਿਆਂ ਅਤੇ ਸਫ਼ਰ ਦਾ ਇੱਕ ਹਿੱਸਾ ਹੈ।” ” ਸਪਨਾ ਦੀ ਇਸ ਬਾਇਓਪਿਕ ਨੂੰ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਦੇ ਨਿਰਦੇਸ਼ਨ ਹੇਠ ਵੱਡੇ ਪਰਦੇ ‘ਤੇ ਲਿਆਂਦਾ ਜਾਵੇਗਾ, ਜਿਸ ਦਾ ਨਾਂ ‘‘ਮੈਡਮ ਸਪਨਾ’’ ਰੱਖਿਆ ਗਿਆ ਹੈ ਅਤੇ ਇਸ ਦਾ ਨਿਰਮਾਣ ਵਿਨੈ ਭਾਰਦਵਾਜ ਦੇ ਬੈਨਰ ਹੇਠ ਸ਼ਾਈਨਿੰਗ ਸਨ ਸਟੂਡੀਓ ਵੱਲੋਂ ਕੀਤਾ ਜਾਵੇਗਾ।
- First Published :