Retail Inflation: ਅਕਤੂਬਰ ਦੇ ਮਹੀਨੇ ਦੇਸ਼ ਦੇ ਇਸ ਸੂਬੇ ‘ਤੇ ਸਭ ਤੋਂ ਵੱਧ ਪਈ ਮਹਿੰਗਾਈ ਦੀ ਮਾਰ, ਪੜ੍ਹੋ ਪੰਜਾਬ ਦਾ ਕੀ ਰਿਹਾ ਹਾਲ ?
ਅਕਤੂਬਰ ਦੇ ਮਹੀਨੇ ਪ੍ਰਚੂਨ ਮਹਿੰਗਾਈ ਨੇ ਕਾਫੀ ਪਰੇਸ਼ਾਨੀ ਪੈਦਾ ਕੀਤੀ ਸੀ ਅਤੇ ਇਹ ਕੇਂਦਰੀ ਬੈਂਕ ਆਰਬੀਆਈ ਦੀ ਟਾਰਗੇਟ ਲਿਮਿਟ ਤੋਂ ਵੱਧ ਗਈ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਅਕਤੂਬਰ ‘ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 6.21 ਫੀਸਦੀ ‘ਤੇ ਪਹੁੰਚ ਗਈ ਅਤੇ ਆਰਬੀਆਈ ਦੀ ਟਾਰਗੇਟ ਲਿਮਿਟ 4-6 ਫੀਸਦੀ ਹੈ। Ministry of Statistics and Programme Implementation ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ਵਿੱਚ ਰਾਸ਼ਟਰੀ ਪੱਧਰ ’ਤੇ ਪ੍ਰਚੂਨ ਮਹਿੰਗਾਈ ਦਰ 6.21 ਫ਼ੀਸਦੀ ਰਹੀ, ਪਰ ਕੁਝ ਰਾਜਾਂ ਵਿੱਚ ਸਥਿਤੀ ਹੋਰ ਗੰਭੀਰ ਦਿਖਾਈ ਦਿੱਤੀ ਅਤੇ ਮਹਿੰਗਾਈ ਰਾਸ਼ਟਰੀ ਪੱਧਰ ਦੀ ਮਹਿੰਗਾਈ ਨਾਲੋਂ ਤੇਜ਼ੀ ਨਾਲ ਵਧੀ। ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਸੂਬੇ ਵਿੱਚ Inflation Rates ਅਕਚੂਬਰ ਮਹੀਨੇ ਵਿੱਚ 5.79 ਰਹੀ ਹੈ। 22 ਮਹੱਤਵਪੂਰਨ ਰਾਜਾਂ ਵਿੱਚੋਂ 10 ਮਹੱਤਵਪੂਰਨ ਰਾਜਾਂ ਵਿੱਚ ਮਹਿੰਗਾਈ ਦੀ ਰਫ਼ਤਾਰ ਰਾਸ਼ਟਰੀ ਪੱਧਰ ਤੋਂ ਵੱਧ ਰਹੀ ਅਤੇ ਛੱਤੀਸਗੜ੍ਹ ਸਭ ਤੋਂ ਵੱਧ ਪ੍ਰਭਾਵਿਤ ਹੋਇਆ।
ਛੱਤੀਸਗੜ੍ਹ ਵਿੱਚ ਮਹਿੰਗਾਈ ਨੇ ਸਭ ਤੋਂ ਵੱਧ ਕੀਤਾ ਹੈ ਪ੍ਰੇਸ਼ਾਨ : ਅਕਤੂਬਰ ਮਹੀਨੇ ਵਿੱਚ 22 ਵਿੱਚੋਂ 10 ਰਾਜਾਂ ਵਿੱਚ ਮਹਿੰਗਾਈ ਵਧਣ ਦੀ ਰਫ਼ਤਾਰ ਰਾਸ਼ਟਰੀ ਔਸਤ ਨਾਲੋਂ ਵੱਧ ਸੀ। ਛੱਤੀਸਗੜ੍ਹ ‘ਚ ਪ੍ਰਚੂਨ ਮਹਿੰਗਾਈ ਦਰ 8.84 ਫੀਸਦੀ ਰਹੀ। ਇਸ ਤੋਂ ਬਾਅਦ ਬਿਹਾਰ ਵਿੱਚ ਮਹਿੰਗਾਈ ਦਰ 7.83 ਫੀਸਦੀ, ਓਡੀਸ਼ਾ ਵਿੱਚ 7.51 ਫੀਸਦੀ, ਯੂਪੀ ਵਿੱਚ 7.36 ਫੀਸਦੀ ਅਤੇ ਮੱਧ ਪ੍ਰਦੇਸ਼ ਵਿੱਚ 7.03 ਫੀਸਦੀ ਦੀ ਦਰ ਨਾਲ ਵਧੀ। ਇਨ੍ਹਾਂ ਰਾਜਾਂ ਵਿਚ ਵੀ ਮਹਿੰਗਾਈ ਨੇ ਸ਼ਹਿਰਾਂ ਨਾਲੋਂ ਪਿੰਡਾਂ ਨੂੰ ਜ਼ਿਆਦਾ ਪ੍ਰੇਸ਼ਾਨ ਕੀਤਾ, ਜਿਵੇਂ ਕਿ ਛੱਤੀਸਗੜ੍ਹ ਵਿਚ ਪੇਂਡੂ ਮਹਿੰਗਾਈ 9.70 ਫੀਸਦੀ ਅਤੇ ਸ਼ਹਿਰੀ ਮਹਿੰਗਾਈ 7.42 ਫੀਸਦੀ ਸੀ।
ਹਾਲਾਂਕਿ, ਉੱਤਰਾਖੰਡ ਅਤੇ ਗੁਜਰਾਤ ਇਸ ਮਾਮਲੇ ‘ਚ ਅਪਵਾਦ ਸਨ ਜਿੱਥੇ ਸ਼ਹਿਰਾਂ ਵਿੱਚ ਮਹਿੰਗਾਈ ਦੀ ਗਤੀ ਵੱਧ ਸੀ। ਜੇਕਰ ਦੇਸ਼ ਭਰ ਦੀ ਗੱਲ ਕਰੀਏ ਤਾਂ ਅਕਤੂਬਰ ‘ਚ ਸ਼ਹਿਰਾਂ ‘ਚ ਮਹਿੰਗਾਈ ਦੀ ਰਫਤਾਰ 5.62 ਫੀਸਦੀ ਅਤੇ ਪੇਂਡੂ ਮਹਿੰਗਾਈ ਦਰ 6.68 ਫੀਸਦੀ ਰਹੀ। ਦੇਸ਼ ਦੇ 22 ਮਹੱਤਵਪੂਰਨ ਰਾਜਾਂ ਵਿੱਚੋਂ ਕਿਸੇ ਵਿੱਚ ਵੀ 4 ਫੀਸਦੀ ਦੀ ਮਹਿੰਗਾਈ ਨਹੀਂ ਹੋਈ। ਅਕਤੂਬਰ ਵਿੱਚ ਸਭ ਤੋਂ ਘੱਟ ਪ੍ਰਚੂਨ ਮਹਿੰਗਾਈ ਦਰ ਦਿੱਲੀ ਵਿੱਚ 4.01 ਪ੍ਰਤੀਸ਼ਤ ਸੀ, ਇਸ ਤੋਂ ਬਾਅਦ ਪੱਛਮੀ ਬੰਗਾਲ 4.63 ਪ੍ਰਤੀਸ਼ਤ ਸੀ। ਭਾਰਤ ਵਿੱਚ ਮਹਿੰਗਾਈ ਦੀ ਦਰ ਵਧਣ ਦਾ ਮੁੱਖ ਕਾਰਨ ਅਨਾਜ ਦੀਆਂ ਕੀਮਤਾਂ ਵਿੱਚ ਵਾਧਾ ਸੀ।
- First Published :