Gold Price- ਟਰੰਪ ਦੀ ਜਿੱਤ ਪਿੱਛੋਂ ਸੋਨਾ ਸਭ ਤੋਂ ਹੇਠਲੇ ਪੱਧਰ ਉਤੇ, 4,740 ਰੁਪਏ ਡਿੱਗਿਆ ਭਾਅ
Gold Price Today- ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਵਿਸ਼ਵ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਗਲੋਬਲ ਬਾਜ਼ਾਰ ਵਿਚ ਸੋਨੇ ਦੀ ਕੀਮਤ ਲਗਾਤਾਰ ਪੰਜਵੇਂ ਸੈਸ਼ਨ ਵਿਚ ਵੀ ਡਿੱਗੀ ਅਤੇ ਅੱਠ ਹਫਤਿਆਂ ‘ਚ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਈ ਹੈ।
14 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। MCX ਉਤੇ 5 ਦਸੰਬਰ ਦੀ ਮਿਆਦ ਖਤਮ (Expiry) ਹੋਣ ਵਾਲੇ ਸੋਨੇ ਦੀ ਕੀਮਤ 0.85 ਫੀਸਦੀ ਡਿੱਗ ਕੇ 73,848 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ‘ਚ ਵੀ 1.40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 87,947 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।
MCX ਉਤੇ ਵੀ ਸੋਨੇ ਦੀ ਕੀਮਤ ਵਿਚ ਗਿਰਾਵਟ
ਵੀਰਵਾਰ ਨੂੰ MCX ਉਤੇ ਸੋਨੇ ਦੀ ਕੀਮਤ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸਵੇਰੇ 11 ਵਜੇ ਸੋਨਾ 683 ਰੁਪਏ ਸਸਤਾ ਹੋ ਕੇ 73,799 ਰੁਪਏ ਪ੍ਰਤੀ 10 ਗ੍ਰਾਮ ਉਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਇਕ ਦਿਨ ਪਹਿਲਾਂ ਸੋਨੇ ਦੀ ਕੀਮਤ 74,482 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਈ ਸੀ। ਅੰਕੜਿਆਂ ਮੁਤਾਬਕ 5 ਨਵੰਬਰ ਤੋਂ ਬਾਅਦ ਸੋਨੇ ਦੀ ਕੀਮਤ ‘ਚ 6 ਫੀਸਦੀ ਦੀ ਗਿਰਾਵਟ ਆਈ ਹੈ, ਯਾਨੀ 7 ਕਾਰੋਬਾਰੀ ਦਿਨਾਂ ‘ਚ ਸੋਨੇ ਦੀ ਕੀਮਤ (Gold Price Today) 4,747 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ।
ਨਿਊਯਾਰਕ ਵਿੱਚ ਸੋਨੇ ਦੀ ਕੀਮਤ
ਨਿਊਯਾਰਕ ਦੇ ਕਾਮੈਕਸ ਬਾਜ਼ਾਰ ‘ਚ ਵੀ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਵਰਤਮਾਨ ਵਿੱਚ ਕਾਮੈਕਸ ‘ਤੇ ਸੋਨਾ ਫਿਊਚਰਜ਼ $25 ਦੀ ਗਿਰਾਵਟ ਨਾਲ $2,561.60 ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਸੋਨੇ ਦੇ ਸਪਾਟ ਦੀ ਕੀਮਤ ਵੀ 15 ਡਾਲਰ ਪ੍ਰਤੀ ਔਂਸ ਡਿੱਗ ਕੇ 2,558.14 ਡਾਲਰ ਪ੍ਰਤੀ ਔਂਸ ‘ਤੇ ਆ ਗਈ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਸੱਤ ਕਾਰੋਬਾਰੀ ਦਿਨਾਂ ‘ਚ ਸੋਨੇ ਦੀ ਕੀਮਤ ‘ਚ ਕਰੀਬ 200 ਡਾਲਰ ਪ੍ਰਤੀ ਔਂਸ ਦੀ ਕਮੀ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਡਾਲਰ ਇੰਡੈਕਸ ਵਿਚ ਤੇਜ਼ੀ
ਡਾਲਰ ਇੰਡੈਕਸ ‘ਚ ਤੇਜ਼ੀ ਨੂੰ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਡਾਲਰ ਸੂਚਕਾਂਕ ਇਸ ਸਮੇਂ 106.72 ‘ਤੇ ਕਾਰੋਬਾਰ ਕਰ ਰਿਹਾ ਹੈ, ਅਤੇ ਪਿਛਲੇ ਇੱਕ ਹਫ਼ਤੇ ਵਿਚ ਇਸ ਵਿੱਚ 2 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਡਾਲਰ ਸੂਚਕਾਂਕ ਇੱਕ ਮਹੀਨੇ ਵਿੱਚ ਲਗਭਗ 3 ਪ੍ਰਤੀਸ਼ਤ ਵਧਿਆ ਹੈ, ਅਤੇ ਇਸ ਸਾਲ ਹੁਣ ਤੱਕ 5.32 ਪ੍ਰਤੀਸ਼ਤ ਵੱਧ ਹੈ। ਮਾਹਿਰਾਂ ਮੁਤਾਬਕ ਸਾਲ ਦੇ ਅੰਤ ਤੱਕ ਡਾਲਰ ਇੰਡੈਕਸ 108 ਤੋਂ 110 ਦੇ ਪੱਧਰ ਤੱਕ ਪਹੁੰਚ ਸਕਦਾ ਹੈ, ਜਿਸ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਪਵੇਗਾ।