Sports
ਟੀਮ ਇੰਡੀਆ ਲਈ ਚੰਗੀ ਖ਼ਬਰ, ਦੂਜੇ ਟੈਸਟ 'ਚ ਵਾਪਸੀ ਕਰੇਗਾ ਇਹ ਦਮਦਾਰ ਖਿਡਾਰੀ

ਭਾਰਤੀ ਕ੍ਰਿਕਟ ਟੀਮ ਨੂੰ ਬੈਂਗਲੁਰੂ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਜ਼ਖਮੀ ਹੋ ਗਏ ਸੀ। ਪੂਰੀ ਭਾਰਤੀ ਟੀਮ ਅਤੇ ਪ੍ਰਸ਼ੰਸਕ ਹੈਰਾਨ ਸਨ ਪਰ ਚੰਗੀ ਗੱਲ ਇਹ ਰਹੀ ਕਿ ਜਦੋਂ ਉਨ੍ਹਾਂ ਦੀ ਬੱਲੇਬਾਜ਼ੀ ਦੀ ਵਾਰੀ ਆਈ ਤਾਂ ਉਹ ਖੇਡਦੇ ਨਜ਼ਰ ਆਏ। ਹਾਲਾਂਕਿ ਉਹ ਕੀਪਿੰਗ ਲਈ ਮੈਦਾਨ ‘ਤੇ ਨਹੀਂ ਪਰਤੇ। ਉਨ੍ਹਾਂ ਦੀ ਥਾਂ ਇਹ ਜ਼ਿੰਮੇਵਾਰੀ ਧਰੁਵ ਜੁਰੇਲ ਨੇ ਸੰਭਾਲੀ ਹੈ। ਇਸ ਤੋਂ ਬਾਅਦ ਰਿਸ਼ਭ ਪੰਤ (Rishabh Pant) ਅਗਲਾ ਮੈਚ ਖੇਡ ਸਕਣਗੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਸੀ।