12 ਫੀਸਦੀ ਵਧਿਆ DA, 36000 ਰੁਪਏ ਵੱਧ ਜਾਵੇਗੀ ਤਨਖਾਹ… – News18 ਪੰਜਾਬੀ
7th Pay Commission DA Hike: ਕੇਂਦਰ ਸਰਕਾਰ ਨੇ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਉਨ੍ਹਾਂ ਕੇਂਦਰੀ ਕਰਮਚਾਰੀਆਂ ਅਤੇ ਖੁਦਮੁਖਤਿਆਰ ਸੰਸਥਾਵਾਂ (Department of Public Enterprises) ਦੇ ਕਰਮਚਾਰੀਆਂ ‘ਤੇ ਲਾਗੂ ਹੋਵੇਗੀ ਜੋ 5ਵੇਂ ਅਤੇ 6ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਤਨਖਾਹ ਲੈ ਰਹੇ ਹਨ। ਇਸ ਸਬੰਧ ਵਿੱਚ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ ਨੇ 7 ਨਵੰਬਰ 2024 ਨੂੰ ਇੱਕ ਦਫ਼ਤਰੀ ਮੈਮੋਰੰਡਮ ਜਾਰੀ (Office Memorandum) ਕੀਤਾ ਹੈ।
6ਵੇਂ ਤਨਖਾਹ ਕਮਿਸ਼ਨ ਦੇ ਤਹਿਤ DA ਦੀਆਂ ਨਵੀਆਂ ਦਰਾਂ…
6th Pay Commssion ਦੇ ਅਨੁਸਾਰ ਸੈਲਰੀ ਲੈਣ ਵਾਲੇ ਮੁਲਾਜ਼ਮਾਂ ਲਈ ਮਹਿੰਗਾਈ ਭੱਤਾ ਮੌਜੂਦਾ 239 ਫ਼ੀਸਦੀ ਤੋਂ ਵਧਾ ਕੇ 246 ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਵਾਧਾ 1 ਜੁਲਾਈ 2024 ਤੋਂ ਲਾਗੂ ਹੋਵੇਗਾ। ਮਹਿੰਗਾਈ ਭੱਤੇ ਵਿੱਚ ਸੱਤ ਫੀਸਦੀ ਦਾ ਵਾਧਾ ਛੇਵੇਂ ਤਨਖਾਹ ਕਮਿਸ਼ਨ ਦੇ ਤਹਿਤ ਕੀਤੀ ਗਈ ਹੈ।
ਉਦਾਹਰਨ ਲਈ, ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਤਨਖਾਹ ₹43,000 ਹੈ, ਤਾਂ ਪਹਿਲਾਂ 239% DA ਦੇ ਤਹਿਤ ਉਸ ਨੂੰ ₹1,02,770 ਮਿਲਦਾ ਸੀ। ਨਵੀਂ ਦਰ 246% ਦੇ ਅਨੁਸਾਰ ਹੁਣ ਉਸਦਾ ਡੀਏ ਵੱਧ ਕੇ 1,05,780 ਰੁਪਏ ਹੋ ਜਾਵੇਗਾ। ਭਾਵ ਤਨਖਾਹ ਵਿੱਚ ਸਿੱਧੇ ਤੌਰ ‘ਤੇ 3,000 ਰੁਪਏ ਪ੍ਰਤੀ ਮਹੀਨਾ ਵੱਧ ਜਾਣਗੇ।
5ਵੇਂ ਤਨਖ਼ਾਹ ਕਮਿਸ਼ਨ ਦੇ ਤਹਿਤ DA ਦੀਆਂ ਨਵੀਆਂ ਦਰਾਂ…
5ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਮੌਜੂਦਾ 443 ਫ਼ੀਸਦੀ ਤੋਂ ਵਧਾ ਕੇ 455 ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਵੀ 1 ਜੁਲਾਈ 2024 ਤੋਂ ਲਾਗੂ ਹੋਵੇਗਾ। ਭਾਵ ਡੀਏ ਵਿੱਚ ਸਿੱਧੇ ਤੌਰ ‘ਤੇ 12 ਫੀਸਦੀ ਵਾਧਾ ਕੀਤਾ ਗਿਆ ਹੈ।
7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਡੀ.ਏ ਦੀਆਂ ਦਰਾਂ**…**
7ਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਲੈਣ ਵਾਲੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ 50 ਫ਼ੀਸਦੀ ਤੋਂ ਵਧਾ ਕੇ 53 ਫ਼ੀਸਦੀ ਕਰ ਦਿੱਤੀ ਗਈ ਹੈ। ਇਹ ਵਾਧਾ 1 ਜੁਲਾਈ 2024 ਤੋਂ ਲਾਗੂ ਹੋ ਚੁੱਕਿਆ ਹੈ।
ਮਹਿੰਗਾਈ ਭੱਤੇ ਦਾ ਫਾਇਦਾ…
ਮਹਿੰਗਾਈ ਭੱਤਾ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਦੇ ਪ੍ਰਭਾਵ ਤੋਂ ਰਾਹਤ ਦੇਣ ਲਈ ਦਿੱਤਾ ਜਾਂਦਾ ਹੈ। ਇਹ ਫੈਸਲਾ ਸ਼ਹਿਰੀ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੇ ਅਨੁਸਾਰ ਤੈਅ ਹੁੰਦਾ ਹੈ। ਕੇਂਦਰ ਸਰਕਾਰ ਮਹਿੰਗਾਈ ਮਹਿੰਗਾਈ ਭੱਤੇ ਦੀਆਂ ਦਰਾਂ ਨੂੰ ਹਰ ਸਾਲ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਵਿੱਚ ਸੋਧ ਕਰਦੀ ਹੈ। ਇਸ ਸੋਧ ਰਾਹੀਂ 5ਵੇਂ ਅਤੇ 6ਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਨੂੰ ਡੀਏ ਵਿੱਚ ਵਾਧੇ ਦਾ ਫਾਇਦਾ ਮਿਲੇਗਾ।