Punjab

ਸੁਖਬੀਰ ਬਾਦਲ ਦੀ ਲੱਤ ਹੋਈ ਫ੍ਰੈਕਚਰ… – News18 ਪੰਜਾਬੀ

ਸੁਖਬੀਰ ਸਿੰਘ ਬਾਦਲ ਨੂੰ ਲੱਤ ‘ਤੇ ਸੱਟ ਲੱਗੀ ਹੈ। ਉਨ੍ਹਾਂ ਦੀ ਲੱਤ ਫ੍ਰੈਕਚਰ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁਰਸੀ ਤੋਂ ਡਿੱਗਣ ਕਰਕੇ ਉਨ੍ਹਾਂ ਨੂੰ ਇਹ ਸੱਟ ਲੱਗੀ ਹੈ। ਅਕਾਲ ਤਖਤ ਦੇ ਸਕੱਤਰੇਤ ਤੋਂ ਨਿਲਕਦੇ ਵੇਲੇ ਸੁਖਬੀਰ ਬਾਦਲ ਨੂੰ ਸੱਟ ਲੱਗ ਗਈ। ਪੈਰ ‘ਚ ਦਰਦ ਹੋਣ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਲਿਜਾਇਆ ਗਿਆ।

ਇਸ਼ਤਿਹਾਰਬਾਜ਼ੀ

ਦੱਸ ਦੇਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪੁੱਜੇ। ਇਸ ਮੌਕੇ ਸੁਖਬੀਰ ਬਾਦਲ ਨੇ ਸਿੰਘ ਸਾਹਿਬਾਨ ਨੂੰ ਤਨਖਾਹ ਲਾਏ ਜਾਣ ‘ਤੇ ਜਲਦ ਫੈਸਲਾ ਲਏ ਜਾਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ‘ਤੇ ਲਿਖਤੀ ਅਰਜ਼ੀ ਸੌਂਪੀ ਹੈ।

ਇਸ਼ਤਿਹਾਰਬਾਜ਼ੀ

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਸੌਂਪੇ ਗਏ ਪੱਤਰ ਵਿੱਚ ਕਿਹਾ ਕਿ ਸਿੱਖ ਪੰਥ ਅਤੇ ਪੰਜਾਬ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਕੋਈ ਵੀ ਕਦਮ ਚੁੱਕਣ ਤੋਂ ਅਸਮਰੱਥ ਹਨ ਕਿ ਉਹ ਕਿਸੇ ਵੀ ਸਿਆਸੀ ਸਰਗਰਮੀ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਕਰਨ ਰਿਹਾ ਹੈ। ਤਨਖ਼ਾਹੀਆ ਕਰਾਰ ਦੇਣ ਦੇ ਅਗਲੇ ਦਿਨ ਹੀ ਮੈਂ ਨਤਮਸਤਕ ਹੋਇਆ ਸੀ ਅਤੇ ਮੈਨੂੰ ਹਾਲੇ ਤੱਕ ਕੋਈ ਤਨਖ਼ਾਹ ਨਹੀਂ ਲਗਾਈ ਗਈ ਹੈ। ਉਨ੍ਹਾਂ ਲਿਖਿਆ ਕਿ  ਅਕਾਲ ਤਖ਼ਤ ਸਾਹਿਬ ਵੱਲੋਂ ਜੋ ਤਨਖ਼ਾਹ ਲਾਈ ਜਾਵੇਗੀ ਮਨਜ਼ੂਰ ਉਹ ਮਨਜ਼ੂਰ ਹੋਵੇਗੀ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button