ਕੌਣ ਹੈ ਭਾਰਤ ਦਾ ਸਭ ਤੋਂ ਸਫਲ ਟੀ-20 ਤੇਜ਼ ਗੇਂਦਬਾਜ਼? ਬੁਮਰਾਹ-ਭੁਵੀ ਨੂੰ ਵੀ ਛੱਡਿਆ ਪਿੱਛੇ – News18 ਪੰਜਾਬੀ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੀ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ ਹੈ। ਇਸ ਨਾਲ ਭਾਰਤ ਇਸ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਅਰਸ਼ਦੀਪ ਸਿੰਘ (Arshdeep Singh) ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 ਮੈਚ ‘ਚ 3 ਵਿਕਟਾਂ ਲਈਆਂ। ਉਨ੍ਹਾਂ ਨੇ ਰਿਆਨ ਰਿਕਲਟਨ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ।
ਇਸ ਤੋਂ ਬਾਅਦ ਅਫਰੀਕੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਮਾਰਕੋ ਜੈਨਸਨ ਅਤੇ ਹੇਨਰਿਕ ਕਲਾਸੇਨ ਵੀ ਆਊਟ ਹੋ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਨੂੰ ਜਿੱਤ ਵੱਲ ਵਧਣ ਤੋਂ ਰੋਕਿਆ ਅਤੇ ਭਾਰਤ ਨੂੰ ਜਿੱਤ ਦਿਵਾਈ। ਇਸ ਜਿੱਤ ਦੇ ਜਸ਼ਨ ਵਿੱਚ ਅਰਸ਼ਦੀਪ ਸਿੰਘ ਦੀ ਇੱਕ ਹੋਰ ਉਪਲਬਧੀ ਛੁਪੀ ਹੋਈ ਹੈ, ਜਿਸ ਦਾ ਸਬਿੰਧ ਜਸਪ੍ਰੀਤ ਬੁਮਰਾਹ (Jasprit Bumrah) ਨਾਲ ਹੈ।
ਅਰਸ਼ਦੀਪ ਸਿੰਘ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਪਿੱਛੇ ਛੱਡ ਦਿੱਤਾ ਹੈ। ਅਰਸ਼ਦੀਪ ਸਿੰਘ ਨੇ ਭਾਰਤ-ਦੱਖਣੀ ਅਫਰੀਕਾ ਤੀਜੇ ਟੀ-20 ਮੈਚ ਤੋਂ ਬਾਅਦ 92 ਵਿਕਟਾਂ ਹਾਸਲ ਕੀਤੀਆਂ ਹਨ। ਇਸ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ 89 ਵਿਕਟਾਂ ਲੈ ਕੇ ਜਸਪ੍ਰੀਤ ਬੁਮਰਾਹ ਦੇ ਬਰਾਬਰ ਸੀ। ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਭੁਵਨੇਸ਼ਵਰ ਕੁਮਾਰ (90) ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ‘ਚ ਅਰਸ਼ਦੀਪ ਸਿੰਘ ਹੁਣ ਭਾਰਤੀ ਗੇਂਦਬਾਜ਼ਾਂ ‘ਚ ਦੂਜੇ ਨੰਬਰ ‘ਤੇ ਆ ਗਏ ਹਨ। ਯੁਜਵੇਂਦਰ ਚਾਹਲ (Yuzvendra Chahal) ਇਕਲੌਤੇ ਭਾਰਤੀ ਹਨ ਜਿਨ੍ਹਾਂ ਨੇ ਅਰਸ਼ਦੀਪ ਤੋਂ ਵੱਧ ਵਿਕਟਾਂ ਲਈਆਂ ਹਨ। ਯੁਜਵੇਂਦਰ ਚਾਹਲ ਦੇ ਨਾਂ 80 ਮੈਚਾਂ ‘ਚ 96 ਵਿਕਟਾਂ ਹਨ। ਅਰਸ਼ਦੀਪ ਸਿੰਘ ਨੇ ਸਿਰਫ 59 ਮੈਚਾਂ ‘ਚ 92 ਵਿਕਟਾਂ ਲੈ ਲਈਆਂ ਹਨ। ਜੇਕਰ ਉਹ ਦੱਖਣੀ ਅਫਰੀਕਾ ਖਿਲਾਫ ਚੌਥੇ ਟੀ-20 ਮੈਚ ‘ਚ 5 ਵਿਕਟਾਂ ਲੈ ਲੈਂਦੇ ਹਨ ਤਾਂ ਉਹ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਸਕਦੇ ਹਨੇ ਤੇ ਇੱਕ ਨਵੀਂ ਉਪਲਬਧੀ ਹਾਸਲ ਕਰ ਸਕਦੇ ਹਨ।
ਭਾਰਤ ਲਈ ਟੀ-20 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
ਯੁਜਵੇਂਦਰ ਚਹਲ – 96 ਵਿਕਟਾਂ
ਅਰਸ਼ਦੀਪ ਸਿੰਘ- 92 ਵਿਕਟਾਂ
ਭੁਵਨੇਸ਼ਵਰ ਕੁਮਾਰ- 90 ਵਿਕਟਾਂ
ਜਸਪ੍ਰੀਤ ਬੁਮਰਾਹ- 89 ਵਿਕਟਾਂ
- First Published :